ਨਵੀਂ ਦਿੱਲੀ, 20 ਦਸੰਬਰ (ਪੰਜਾਬ ਮੇਲ)- ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਸੰਸਦ ਦੇ ਬਾਹਰ ਧੱਕਾਮੁੱਕੀ ਨੂੰ ਲੈ ਕੇ ਦਰਜ ਕੇਸ ਅਪਰਾਧ ਸ਼ਾਖਾ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਭਾਜਪਾ ਦੀ ਸ਼ਿਕਾਇਤ ‘ਤੇ ਰਾਹੁਲ ਗਾਂਧੀ ਖਿਲਾਫ਼ ਵੀਰਵਾਰ ਨੂੰ ਪਾਰਲੀਮੈਂਟਰੀ ਥਾਣੇ ‘ਚ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੰਸਦੀ ਅਹਾਤੇ ‘ਚ ਹੋਈ ਕਥਿਤ ਧੱਕਾਮੁੱਕੀ ‘ਚ ਭਾਜਪਾ ਦੇ ਦੋ ਐੱਮ.ਪੀਜ਼ ਜ਼ਖ਼ਮੀ ਹੋ ਗਏ ਸਨ, ਜੋ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਉਧਰ ਕਾਂਗਰਸ ਨੇ ਵੀ ਇਸੇ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ। ਉਂਝ ਗਾਂਧੀ ਨੇ ਆਪਣੇ ‘ਤੇ ਲੱਗੇ ਧੱਕਾਮੁੱਕੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।