ਜ਼ੰਮੂ-ਕਸ਼ਮੀਰ, 22 ਦਸੰਬਰ (ਪੰਜਾਬ ਮੇਲ)- ਰਾਜੌਰੀ ਸੈਕਟਰ ਦੇ ਥਾਨਾਮੰਡੀ ਇਲਾਕੇ ‘ਚ ਦੋ ਫੌਜੀ ਵਾਹਨਾਂ ‘ਤੇ ਹੋਏ ਅੱਤਵਾਦੀ ਹਮਲੇ ‘ਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ। ਜਵਾਨ ਬੀਤੀ ਸ਼ਾਮ ਤੋਂ ਇਲਾਕੇ ‘ਚ ਚੱਲ ਰਹੇ ਅੱਤਵਾਦੀਆਂ ਵਿਰੁੱਧ ਸਾਂਝੇ ਅਭਿਆਨ ਨੂੰ ਹੋਰ ਮਜ਼ਬੂਤ ਕਰਨ ਜਾ ਰਹੇ ਸਨ। ਇਹ ਆਪਰੇਸ਼ਨ 48 ਰਾਸ਼ਟਰੀ ਰਾਈਫਲਜ਼ ਖੇਤਰ ‘ਚ ਚੱਲ ਰਿਹਾ ਹੈ। ਅੱਤਵਾਦੀਆਂ ਵੱਲੋਂ ਇਹ ਹਮਲਾ ਸੁਰਨਕੋਟ ਤਹਿਸੀਲ ਵਿੱਚ ਬਫਲਿਆਜ਼ ਥਾਣਾ ਮੰਡੀ ਰੋਡ ਨਜ਼ਦੀਕ ਕੀਤਾ ਗਿਆ। ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਕਈ ਜਵਾਨ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ