#INDIA

ਰਾਜਸਥਾਨ ਹਾਈ ਕੋਰਟ ਵੱਲੋਂ ਆਸਾਰਾਮ ਨੂੰ ਇਲਾਜ ਲਈ ਮਿਲੀ 17 ਦਿਨਾਂ ਦੀ ਪੈਰੋਲ

ਜੈਪੁਰ, 19 ਦਸੰਬਰ (ਪੰਜਾਬ ਮੇਲ)- ਰਾਜਸਥਾਨ ਹਾਈ ਕੋਰਟ ਵੱਲੋਂ 15 ਦਸੰਬਰ ਨੂੰ ਮਨਜ਼ੂਰ ਕੀਤੀ ਗਈ 17 ਦਿਨਾਂ ਦੀ ਪੈਰੋਲ ਤਹਿਤ ਆਸਾਰਾਮ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੁਣੇ ਭੇਜ ਦਿੱਤਾ ਗਿਆ ਹੈ। ਪੁਣੇ ਦੇ ਆਯੁਰਵੈਦਿਕ ਹਸਪਤਾਲ ਵਿਚ ਇਲਾਜ ਲਈ ਆਸਾਰਾਮ ਨੂੰ 17 ਦਿਨਾਂ ਦੀ ਪੈਰੋਲ ਮਿਲੀ ਹੈ। ਇਨ੍ਹਾਂ 17 ਦਿਨਾਂ ‘ਚੋਂ 2 ਦਿਨ ਆਉਣ-ਜਾਣ ਲਈ ਦਿੱਤੇ ਗਏ ਹਨ। ਇਸ ਦੌਰਾਨ ਉਸ ਨੂੰ ਕਿਸੇ ਨਾਲ ਵੀ ਮਿਲਣ ਨਹੀਂ ਦਿੱਤਾ ਜਾਵੇਗਾ। ਆਪਣੇ ਆਸ਼ਰਮ ਦੀ ਨਾਬਾਲਗ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਜੋਧਪੁਰ ਦੀ ਕੇਂਦਰੀ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਲੈ ਕੇ ਬੁੱਧਵਾਰ ਪੁਲਿਸ ਫਲਾਈਟ ਰਾਹੀਂ ਪੁਣੇ ਪਹੁੰਚੀ। ਆਸਾਰਾਮ ਦਾ ਇਲਾਜ ਪੁਣੇ ਦੇ ਮਾਧਵਬਾਗ ਆਯੁਰਵੈਦਿਕ ਹਸਪਤਾਲ ‘ਚ ਕੀਤਾ ਜਾਵੇਗਾ।