#INDIA

ਰਾਜਸਥਾਨ: ਭਾਜਪਾ 114 ਸੀਟਾਂ ’ਤੇ ਅੱਗੇ

ਜੈਪੁਰ, 3 ਦਸੰਬਰ (ਪੰਜਾਬ ਮੇਲ)- ਰਾਜਸਥਾਨ ‘ਚ ਭਾਜਪਾ ਦੀ ਜਿੱਤ ਦੇ ਸੰਕੇਤ ਦੇਣ ਵਾਲੇ ਸ਼ੁਰੂਆਤੀ ਚੋਣ ਰੁਝਾਨਾਂ ਨਾਲ ਐਤਵਾਰ ਨੂੰ ਪਾਰਟੀ ਦਫ਼ਤਰ ‘ਚ ਜਸ਼ਨ ਮਨਾਏ ਗਏ। ਭਾਜਪਾ ਇਸ ਵੇਲੇ 114 ਸੀਟਾਂ ਤੋਂ ਅਤੇ ਕਾਂਗਰਸ 71 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਭਾਜਪਾ ਦਫ਼ਤਰ ਵਿੱਚ ਮਹਿਲਾ ਵਰਕਰਾਂ ਦੇ ਸਮੂਹਾਂ ਨੇ ਭਾਜਪਾ ਦੇ ਹੱਕ ’ਚ ਨਾਅਰੇਬਾਜ਼ੀ ਵੀ ਕੀਤੀ। ਪਾਰਟੀ ਦੇ ਇੱਕ ਵਰਕਰ ਨੇ ਕਿਹਾ, ”ਭਾਜਪਾ ਨੂੰ ਜ਼ਬਰਦਸਤ ਜਿੱਤ ਮਿਲਣ ਵਾਲੀ ਹੈ ਅਤੇ ਉਹ ਸਰਕਾਰ ਬਣਾਏਗੀ। ਚੋਣ ਕਮਿਸ਼ਨ ਦੇ ਮੁਤਾਬਕ ਭਾਜਪਾ 199 ‘ਚੋਂ 100 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਜਦਕਿ ਕਾਂਗਰਸ 78 ਸੀਟਾਂ ‘ਤੇ ਅੱਗੇ ਹੈ।