#INDIA

ਰਾਕੇਸ਼ ਟਿਕੈਤ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਪੱਖ ‘ਚ ਆਏ

ਨਵੀਂ ਦਿੱਲੀ, 8 ਜੂਨ (ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਨੇਤਾ ਰਾਕੇਸ਼ ਟਿਕੈਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਕਥਿਤ ਤੌਰ ‘ਤੇ ਥੱਪੜ ਮਾਰਨ ਵਾਲੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਮਹਿਲਾ ਕਰਮਚਾਰੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਟਿਕੈਤ ਨੇ ਨੇਤਾਵਾਂ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਾਲਿਸਤਾਨੀ ਜਾਂ ਉਨ੍ਹਾਂ ਦੇ ਸਮਰਥਕ ਕਰਾਰਾ ਦੇਣ ਦੇ ਖ਼ਿਲਾਫ਼ ਵੀ ਸੁਚੇਤ ਕੀਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟਿਕੈਤ ਨੇ ਅਲੀਗੜ੍ਹ ‘ਚ ਕਿਹਾ ਕਿ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਏਅਰਪੋਰਟ ‘ਤੇ ਜੋ ਵੀ ਹੋਇਆ, ਉਹ ਬਹਿਸ ਦੌਰਾਨ ਹੋਇਆ। ਉਸ ਕੁੜੀ (ਕੁਲਵਿੰਦਰ ਕੌਰ) ‘ਤੇ  ਕੰਗਨਾ ਰਣੌਤ ਥੱਪੜ ਮਾਰਨ ਦਾ ਦੋਸ਼ ਹੈ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਦੋਵਾਂ ਵਿਚਕਾਰ ਬਹਿਸ ਹੋਈ ਸੀ।  ਬੀਕੇਯੂ ਆਗੂ ਨੇ ਕਿਹਾ ਕਿ ਜਦੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਨ੍ਹਾਂ (ਰਣੌਤ) ਨੇ ਬਿਆਨ ਦਿੱਤਾ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਧਰਨੇ ਦੇ 100-200 ਰੁਪਏ ਦੇ ਕੇ ਲਿਆਂਦੇ ਗਏ ਹਨ। ਉਸ ਬਿਆਨ (ਰਣੌਤ ਦੇ ਬਿਆਨ) ਕਾਰਨ ਉਹ (ਸੀਆਈਐਸਐਫ ਕਰਮਚਾਰੀ) ਦੁਖੀ ਹੋਈ ਸੀ। ਉਸਨੇ (ਰਣੌਤ ਨੂੰ) ਸਵਾਲ ਪੁੱਛੇ ਸਨ। ਪੂਰਾ ਪੰਜਾਬ ਉਸ ਦੇ ਨਾਲ ਹੈ।