#SPORTS

ਰਾਂਚੀ ਚੌਥੇ ਟੈਸਟ ਦਾ ਦੂਜਾ ਦਿਨ: ਭਾਰਤ ਨੇ ਇੰਗਲੈਂਡ ਨੂੰ ਪਹਿਲੀ ਪਾਰੀ ’ਚ 353 ’ਤੇ ਆਊਟ ਕੀਤਾ

ਰਾਂਚੀ, 24 ਫਰਵਰੀ (ਪੰਜਾਬ ਮੇਲ)-  ਜੋਅ ਰੂਟ ਦੀਆਂ ਨਾਬਾਦ 122 ਦੌੜਾਂ ਦੀ ਪਾਰੀ ਅਤੇ ਓਲੀ ਰੌਬਿਨਸਨ (58) ਨਾਲ ਅੱਠਵੀਂ ਵਿਕਟ ਲਈ ਉਸ ਦੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਇੰਗਲੈਂਡ ਨੇ ਭਾਰਤ ਖ਼ਿਲਾਫ਼ ਚੌਥੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਅੱਜ ਆਪਣੀ ਪਹਿਲੀ ਪਾਰੀ ਵਿੱਚ 353 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ ਦੁਪਹਿਰ ਤੱਕ ਕਪਤਾਨ ਰੋਹਿਤ ਸ਼ਰਮਾ (2) ਦਾ ਵਿਕਟ ਗੁਆ ਕੇ 34 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਉਹ ਇੰਗਲੈਂਡ ਤੋਂ 319 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ ਅੱਜ ਨੂੰ ਇਥੇ ਆਪਣੀ ਪਹਿਲੀ ਪਾਰੀ ਵਿਚ 353 ਦੌੜਾਂ ਬਣਾਈਆਂ। ਭਾਰਤ ਲਈ ਰਵਿੰਦਰ ਜਡੇਜਾ ਨੇ 67 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।