#CANADA

ਰਵਿੰਦਰ ਸਿੰਘ ਨਿੱਝਰ ਸਦੀਵੀ ਵਿਛੋੜਾ ਦੇ ਗਏ

ਸਰੀ/ਜਲੰਧਰ, 8 ਦਸੰਬਰ (ਪੰਜਾਬ ਮੇਲ)- ਸਰੀ ਵਿਚ ਰੀਅਲ ਇਸਟੇਟ, ਸਮਾਜਿਕ ਅਤੇ ਸੱਭਿਆਚਾਰਕ ਖੇਤਰ ਦੀ ਜਾਣੀ ਪਛਾਣੀ ਸ਼ਖ਼ਸੀਅਤ ਰਣਧੀਰ ਢਿੱਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦਾ ਸਾਲਾ ਰਵਿੰਦਰ ਸਿੰਘ ਨਿੱਝਰ (ਬਿੰਦਾ) 29 ਨਵੰਬਰ 2023 ਨੂੰ ਸਦੀਵੀ ਵਿਛੋੜਾ ਦੇ ਗਿਆ। ਉਸ ਦਾ ਪਿਛਲਾ ਪਿੰਡ ਪੰਡੋਰੀ ਨਿੱਝਰਾਂ, ਜ਼ਿਲਾ ਜਲੰਧਰ ਸੀ। ਉਸ ਦਾ ਅੰਤਿਮ ਸੰਸਕਾਰ 10 ਦਸੰਬਰ 2023 (ਦਿਨ ਐਤਵਾਰ) ਨੂੰ ਦੁਪਹਿਰ 2 ਵਜੇ, ਰਿਵਰਸਾਈਡ ਫਿਊਨਰਲ ਹੋਮ 7410 ਹੋਪਕੌਟ ਰੋਡ, ਡੈਲਟਾ ਵਿਖੇ ਹੋਵੇਗਾ। ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ (8115 132 ਸਟਰੀਟ) ਸਰੀ ਵਿਖੇ ਹੋਵੇਗੀ। ਦੁੱਖ ਸਾਂਝਾ ਕਰਨ ਲਈ ਰਣਧੀਰ ਢਿੱਲੋਂ ਨਾਲ 604-315-2525 ਅਤੇ ਅਮਰਦੀਪ ਪਵਾਰ ਨਾਲ 778-847-7789 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।