#CANADA

ਰਕਸ਼ੀਲ ਸੁਸਾਇਟੀ ਦੀ ਚੋਣ 28 ਅਪ੍ਰੈਲ ਨੂੰ – ਸਰੀ ਨਗਰ ਕੀਰਤਨ ‘ਤੇ ਲੱਗੇਗਾ ਬੁੱਕ ਸਟਾਲ

ਸਰੀ11 ਅਪਰੈਲ (ਹਰਦਮ ਮਾਨ/ਪੰਜਾਬ ਮੇਲ)– ਤਰਕਸ਼ੀਲ ਸੁਸਾਇਟੀ ਦਾ ਦੋ-ਸਾਲਾ ਕੌਮੀ ਡੈਲੀਗੇਟ ਇਜਲਾਸ 17 ਮਈ (ਐਤਵਾਰ) ਨੂੰ ਹੋ ਰਿਹਾ ਹੈ। ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੇ ਪ੍ਰਧਾਨ ਜਸਵਿੰਦਰ ਹੇਅਰ ਅਤੇ ਸਕੱਤਰ ਗੁਰਮੇਲ ਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਬੰਧ ਵਿਚ ਸਰੀ ਯੂਨਿਟ ਦੀ ਜਨਰਲ ਬਾਡੀ ਦੀ ਮੀਟਿੰਗ 28 ਅਪਰੈਲ (ਐਤਵਾਰ) ਨੂੰ ਸਵੇਰੇ 11 ਵਜੇ ਪ੍ਰੋਗਰੈਸਿਵ ਕਲਚਰਲ ਸੈਂਟਰ ਯੂਨਿਟ (1267536, 130 ਸਟਰੀਟ) ਸਰੀ ਵਿਖੇਕੌਮੀ ਪ੍ਰਧਾਨ ਬਾਈ ਅਵਤਾਰ ਗਿੱਲ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਹੈਜਿਸ ਵਿੱਚ ਨਵੀਂ ਮੈਂਬਰਸ਼ਿਪ ਕਰਨ ਤੋਂ ਬਾਅਦ ਸੁਸਾਇਟੀ ਦੀਆਂ ਪਿਛਲੇ ਦੋ ਸਾਲਾਂ ਦੀਆਂ ਸਰਗਰਮੀਆਂ ਤੇ ਚਰਚਾ ਕੀਤੀ ਜਾਵੇਗੀ, ਕਾਰਜਕਰਨੀ ਦੀ ਦੋ ਸਾਲ ਲਈ ਚੋਣ ਕੀਤੀ ਜਾਵੇਗੀਕੌਮੀ ਇਜਲਾਸ ਲਈ ਡੈਲੀਗੇਟ ਚੁਣੇ ਜਾਣਗੇ ਅਤੇ ਸੁਸਾਇਟੀ ਦੀ ਆਰਥਿਕ ਹਾਲਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੁਸਾਇਟੀ ਦਾ ਸਮਾਜ ਵਿੱਚ ਪ੍ਰਚਾਰ ਅਤੇ ਧਾਰ ਵਧਾਉਣ ਲਈ ਵੀ ਵਿਚਾਰ ਚਰਚਾ ਕੀਤੀ ਜਾਵੇਗੀ।

ਸੁਸਾਇਟੀ ਵੱਲੋਂ ਸਮਾਜ ਵਿੱਚ ਫ਼ੈਲੇ ਹੋਏ ਅੰਧ-ਵਿਸ਼ਵਾਸ਼ ਪ੍ਰਤੀ ਫ਼ਿਕਰਮੰਦ ਲੋਕਾਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਅਤੇ ਸੁਸਾਇਟੀ ਦੇ ਮੈਂਬਰ ਬਣ ਕੇ ਤਰਕਸ਼ੀਲ ਲਹਿਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿ ਹੈ। ਸੁਸਾਇਟੀ ਵੱਲੋਂ 20 ਅਪਰੈਲ ਨੂੰ ਸਰੀ ਵਿਖੇ ਹੋ ਰਹੇ ਨਗਰ ਕੀਰਤਨ ਤੇ ਸੁਸਾਇਟੀ ਦਾ ਬੁੱਕ ਸਟਾਲ, 128 ਸਟ੍ਰੀਟ ਤੇ ਪਾਇਲ ਬਿਜਨੈਸ ਸੈਂਟਰ ਦੇ ਸਾਹਮਣੇ ਰੇਲਵੇ ਲਾਈਨ ਦੇ ਕੋਲ ਲਾਇਆ ਜਾਵੇਗਾ। ਇਸ ਸਟਾਲ ਉੱਪਰ ਤਰਕਸ਼ੀਲ ਸੁਸਾਇਟੀ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਜਾਣਕਾਰੀ ਭਰਪੂਰ ਅਤੇ ਅਗਾਂਹ-ਵਧੂ ਸਾਹਿਤ ਬਹੁਤ ਹੀ ਵਾਜਿਬ ਕੀਮਤ ਤੇ ਪ੍ਰਾਪਤ ਕੀਤਾ ਜਾ ਸਕੇਗਾ। ਬੱਚਿਆਂ ਲਈ ਗਿਆਨ ਭਰਪੂਰ ਕਿਤਾਬਾਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਅਤੇ ਸੀਨੀਅਰ ਸਿਟੀਜ਼ਨ ਲਈ ਵੀ ਸਾਹਿਤ ਹਾਜਰ ਮਿਲੇਗਾ। ਸੁਸਾਇਟੀ ਦਾ ਮੈਂਬਰ ਬਣਨ ਲਈ ਮੈਂਬਰਸ਼ਿਪ ਫ਼ਾਰਮ ਵੀ ਸਟਾਲ ਤੇ ਭਰੇ ਜਾ  ਸਕਦੇ ਹਨ। ਹੋਰ ਜਾਣਕਾਰੀ ਲਈ ਫੋਨ ਨੰਬਰ 604-499-3699, 604-206-4705 ਅਤੇ 672-558-5757 ਉਪਰ ਸੰਪਰਕ ਕੀਤਾ ਜਾ ਸਕਦਾ ਹੈ।