#INDIA

ਯੂ.ਪੀ. ਦੇ ਅਮੇਠੀ ਤੇ ਰਾਏਬਰੇਲੀ ਤੋਂ ਕਾਂਗਰਸ ਉਮੀਦਵਾਰਾਂ ਦਾ ਕੁੱਝ ਦਿਨਾਂ ‘ਚ ਹੋਵੇਗਾ ਐਲਾਨ : ਖੜਗੇ

ਗੁਹਾਟੀ, 27 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਵੱਕਾਰੀ ਅਮੇਠੀ ਅਤੇ ਰਾਏਬਰੇਲੀ ਸੀਟਾਂ ਲਈ ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੁਝ ਦਿਨਾਂ ‘ਚ ਕਰ ਦਿੱਤਾ ਜਾਵੇਗਾ। ਇੱਥੇ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਕਿਹਾ, ‘ਤੁਹਾਨੂੰ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਏਗਾ, ਜਦੋਂ ਉਮੀਦਵਾਰਾਂ ਦੇ ਨਾਮ ਮੇਰੇ ਕੋਲ ਆਉਂਦੇ ਹਨ ਅਤੇ ਮੈਂ ਨੋਟੀਫਿਕੇਸ਼ਨ ‘ਤੇ ਦਸਤਖਤ ਕਰਾਂਗਾ, ਇਸ ਦਾ ਐਲਾਨ ਕਰ ਦਿੱਤਾ ਜਾਵੇਗਾ।’ ਸ਼੍ਰੀ ਖੜਗੇ ਨੇ ਦਾਅਵਾ ਕੀਤਾ ਕਿ ਕਾਂਗਰਸ ਨੂੰ ਛੱਡਣ ਵਾਲਿਆਂ ਕਾਰਨ ਪਾਰਟੀ ‘ਤੇ ਕੋਈ ਅਸਰ ਨਹੀਂ ਪਿਆ। ਕਾਂਗਰਸ ਵਗਦੀ ਨਦੀ ਹੈ, ਇਸ ਨੂੰ ਕੁਝ ਵਿਅਕਤੀਆਂ ਦੇ ਛੱਡਣ ਦਾ ਕੋਈ ਅਸਰ ਨਹੀਂ ਹੁੰਦਾ।’