#INDIA

ਯੂ.ਪੀ. ‘ਚ ਟਰੈਕਟਰ-ਟਰਾਲੀ ਪਲਟ ਕੇ ਛੱਪੜ ‘ਚ ਡਿੱਗਣ ਕਾਰਨ 8 ਬੱਚਿਆਂ ਸਮੇਤ 24 ਮੌਤਾਂ, 20 ਜ਼ਖ਼ਮੀ

ਲਖਨਊ, 24 ਫਰਵਰੀ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਵਿਚ ਟਰੈਕਟਰ-ਟਰਾਲੀ ਪਲਟਣ ਅਤੇ ਛੱਪੜ ਵਿਚ ਡਿੱਗਣ ਕਾਰਨ 8 ਬੱਚਿਆਂ ਸਮੇਤ 24 ਵਿਅਕਤੀਆਂ ਦੀ ਮੌਤ ਹੋ ਗਈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਾਹਨ ‘ਚ ਸਵਾਰ ਲੋਕ ਜ਼ਿਲ੍ਹੇ ਦੇ ਪਟਿਆਲੀ ਖੇਤਰ ‘ਚ ਗੰਗਾ ਨਦੀ ‘ਚ ਇਸ਼ਨਾਨ ਕਰਨ ਜਾ ਰਹੇ ਸਨ, ਜਦੋਂ ਪਟਿਆਲੀ-ਦਰਿਆਵਗੰਜ ਰੋਡ ‘ਤੇ ਇਹ ਹਾਦਸਾ ਹੋ ਗਿਆ। ਕਰੀਬ 20 ਵਿਅਕਤੀ ਜ਼ਖ਼ਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਹਨ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਤੇ ਜ਼ਖ਼ਮੀਆਂ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।