ਲੰਡਨ, 22 ਜਨਵਰੀ (ਪੰਜਾਬ ਮੇਲ)- ਬਰਤਾਨੀਆ ਦੀ ਸਰਕਾਰ ਸਲਾਹ ਕਰ ਰਹੀ ਹੈ ਕਿ ਕੀ ਯੂ.ਕੇ. ‘ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ? ਇਸਦੇ ਨਾਲ ਹੀ ‘ਤੁਰੰਤ ਪ੍ਰਭਾਵ ਨਾਲ’ ਆਫਸਟੇਡ ਨੂੰ ਸਕੂਲਾਂ ‘ਚ ਫ਼ੋਨ ਦੀ ਵਰਤੋਂ ਬਾਰੇ ਨੀਤੀਆਂ ਦੀ ਜਾਂਚ ਕਰਨ ਦੀ ਸ਼ਕਤੀ ਦੇਵੇਗੀ ਤੇ ਇਸ ਐਲਾਨ ਦੇ ਨਤੀਜੇ ਵਜੋਂ ਸਕੂਲ ‘ਡਿਫਾਲਟ ਤੌਰ ‘ਤੇ ਫ਼ੋਨ-ਮੁਕਤ’ ਹੋਣ ਦੀ ਉਮੀਦ ਕਰਦੇ ਹਨ। ਇਸ ਤਰ੍ਹਾਂ ਦੀ ਪਾਬੰਦੀ ਦਸੰਬਰ 2025 ‘ਚ ਆਸਟ੍ਰੇਲੀਆ ‘ਚ ਵੀ ਲਾਗੂ ਹੋਈ ਸੀ, ਜੋ ਕਿ ਦੁਨੀਆਂ ‘ਚ ਆਪਣੀ ਕਿਸਮ ਦੀ ਪਹਿਲੀ ਸੀ। ਕਿਹਾ ਜਾਂਦਾ ਹੈ ਕਿ ਹੋਰ ਦੇਸ਼ ਅਜਿਹੇ ਕਾਨੂੰਨ ‘ਤੇ ਵਿਚਾਰ ਕਰ ਰਹੇ ਹਨ। ਯੂ.ਕੇ. ਦੇ 60 ਤੋਂ ਵੱਧ ਲੇਬਰ ਸੰਸਦ ਮੈਂਬਰਾਂ ਵੱਲੋਂ ਇਸ ਮੁੱਦੇ ਬਾਰੇ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਹੈ। ਬਰਤਾਨੀਆ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਵੀ ਇਸ ਪਾਬੰਦੀ ਦਾ ਸਮਰਥਨ ਕਰਦੀ ਹੈ।
ਯੂ.ਕੇ. ‘ਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਲੱਗ ਸਕਦੀ ਹੈ ਪਾਬੰਦੀ

