ਐੱਫ.ਬੀ.ਆਈ. ਨੇ ਸੁਰੱਖਿਆ ਲਈ ਜਨਤਾ ਦੇ ਸਹਿਯੋਗ ਦੀ ਕੀਤੀ ਅਪੀਲ
ਯੂਬਾ ਸਿਟੀ, 30 ਅਕਤੂਬਰ (ਪੰਜਾਬ ਮੇਲ)- ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਯੂਬਾ ਸਿਟੀ ਵਿਚ 1 ਤੋਂ 3 ਨਵੰਬਰ, 2024 ਤੱਕ ਸਾਲਾਨਾ ਨਗਰ ਕੀਰਤਨ ਦੌਰਾਨ ਸੰਭਾਵੀ ਹਿੰਸਾ ਦੀ ਚੇਤਾਵਨੀ ਦਿੱਤੀ ਹੈ। ਐੱਫ.ਬੀ.ਆਈ. ਦੇ ਅਨੁਸਾਰ, ਉਨ੍ਹਾਂ ਨੂੰ ਵਿਰੋਧੀ ਗੈਂਗਾਂ ਵਿਚਕਾਰ ਹਿੰਸਾ ਦੀ ਸੰਭਾਵਨਾ ਬਾਰੇ ਜਾਣਕਾਰੀ ਮਿਲੀ ਹੈ, ਜੋ ਨਗਰ ਕੀਰਤਨ ਦੌਰਾਨ ਹੋ ਸਕਦੀ ਹੈ। ਹਾਲਾਂਕਿ ਇਨ੍ਹਾਂ ਧਮਕੀਆਂ ਦੀ ਪੁਸ਼ਟੀ ਨਹੀਂ ਹੋਈ ਹੈ, ਐੱਫ.ਬੀ.ਆਈ. ਇਨ੍ਹਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਸਥਾਨਕ, ਰਾਜ ਅਤੇ ਸੰਘੀ ਸੁਰੱਖਿਆ ਏਜੰਸੀਆਂ ਨਾਲ ਕੰਮ ਕਰਨਾ ਜਾਰੀ ਰੱਖਦਾ ਹੈ।
ਐੱਫ.ਬੀ.ਆਈ. ਸੈਕਰਾਮੈਂਟੋ ਨੇ ਸੋਸ਼ਲ ਮੀਡਿਆ ‘ਤੇ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ ਉਸਦੀ ਏਜੰਸੀ, ਹਮੇਸ਼ਾਂ ਵਾਂਗ, ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਸੁਰੱਖਿਆ ਭਾਈਵਾਲਾਂ ਨਾਲ ਜਾਣਕਾਰੀ ਸਾਂਝੀ ਕਰਦੀ ਹੈ। ਏਜੰਸੀ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਕਿਸੇ ਵੀ ਸ਼ੱਕੀ ਜਾਣਕਾਰੀ ਦੀ ਐੱਫ.ਬੀ.ਆਈ. ਨੂੰ [tips.fbi.gov](http://tips.fbi.gov) ‘ਤੇ ਜਾਂ 1-800-CALL-FBI ‘ਤੇ ਰਿਪੋਰਟ ਕੀਤੀ ਜਾ ਸਕਦੀ ਹੈ।
ਐੱਫ.ਬੀ.ਆਈ. ਦਾ ਇਹ ਕਦਮ ਯੂਬਾ ਸਿਟੀ ਵਿਚ ਆਯੋਜਿਤ ਵਿਸ਼ਵ ਪ੍ਰਸਿੱਧ ਨਗਰ ਕੀਰਤਨ ਦੌਰਾਨ ਸੰਭਾਵਿਤ ਖਤਰਿਆਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਸ ਵਿਚ ਹਜ਼ਾਰਾਂ ਸ਼ਰਧਾਲੂਆਂ ਅਤੇ ਲੋਕਾਂ ਨੇ ਸ਼ਮੂਲੀਅਤ ਕਰਨੀ ਹੈ। ਅਜਿਹੀ ਸਥਿਤੀ ਵਿਚ, ਐੱਫ.ਬੀ.ਆਈ. ਅਤੇ ਸਥਾਨਕ ਪ੍ਰਸ਼ਾਸਨ ਦੀ ਤਰਜੀਹ ਇਸ ਮਹੱਤਵਪੂਰਨ ਸਮਾਗਮ ਦੌਰਾਨ ਸਾਰੇ ਭਾਗੀਦਾਰਾਂ ਅਤੇ ਦਰਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦੇਣ, ਤਾਂ ਜੋ ਸਮਾਗਮ ਨੂੰ ਸੁਰੱਖਿਅਤ ਅਤੇ ਸਫਲ ਬਣਾਇਆ ਜਾ ਸਕੇ।
ਯੂਬਾ ਸਿਟੀ ਸਿੱਖ ਪਰੇਡ ਵਿਚ ਸੰਭਾਵਿਤ ਖ਼ਤਰੇ ਦੀ ਚੇਤਾਵਨੀ,
