#INDIA

ਮੰਦਰ ਦਾ ਛੱਜਾ ਡਿੱਗਣ ਕਾਰਨ ਦੋ ਕੁੜੀਆਂ ਦੀ ਮੌਤ; ਤੀਜੀ ਹਸਪਤਾਲ ‘ਚ ਜ਼ੇਰੇ ਇਲਾਜ

ਅੰਬਾਲਾ, 13 ਮਈ (ਪੰਜਾਬ ਮੇਲ)- ਇੱਥੋਂ ਨੇੜਲੇ ਪਿੰਡ ਨਨਿਓਲਾ ਵਿਚ ਅੱਜ ਮੰਦਰ ਦਾ ਛੱਜਾ ਡਿੱਗਣ ਕਾਰਨ ਉਸ ਦੇ ਥੱਲੇ ਖੜ੍ਹੀਆਂ ਤਿੰਨ ਕੁੜੀਆਂ ਵਿਚੋਂ ਦੋ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂਕਿ ਤੀਜੀ ਲੜਕੀ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਵਿਚ ਦਾਖਲ ਹੈ। ਨਨਿਓਲਾ ਪੁਲਿਸ ਚੌਕੀ ਤੋਂ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਨਨਿਓਲਾ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਦਾ ਜੱਦੀ ਪਿੰਡ ਹੈ। ਦੋ ਮਹੀਨੇ ਪਹਿਲਾਂ ਹੀ ਦੇਵੀ ਮੰਦਰ ਕੈਂਪਸ ਵਿੱਚ ਲੈਂਟਰ ਪਾਇਆ ਗਿਆ ਸੀ।