#AUSTRALIA

ਮੰਗਲ ਗ੍ਰਹਿ ‘ਤੇ ਸ਼ੁਰੂ ਤੋਂ ਹੀ ਸੀ ਪਾਣੀ!

4.45 ਅਰਬ ਸਾਲ ਪੁਰਾਣੇ ਕ੍ਰਿਸਟਲ ਤੋਂ ਹੋਇਆ ਖੁਲਾਸਾ
ਪਰਥ, 25 ਨਵੰਬਰ (ਪੰਜਾਬ ਮੇਲ)-ਧਰਤੀ ‘ਤੇ ਹਰ ਥਾਂ ਪਾਣੀ ਮੌਜੂਦ ਹੈ। ਧਰਤੀ ਦੀ ਸਤ੍ਹਾ ਦਾ ਲਗਭਗ 70 ਫੀਸਦੀ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ। ਪਾਣੀ ਹਵਾ, ਸਤ੍ਹਾ ਅਤੇ ਚਟਾਨਾਂ ਅੰਦਰ ਮੌਜੂਦ ਹੁੰਦਾ ਹੈ। ਭੂ-ਵਿਗਿਆਨਕ ਸਬੂਤ ਇਹ ਸੰਕੇਤ ਦਿੰਦੇ ਹਨ ਕਿ ਧਰਤੀ ‘ਤੇ ਪਾਣੀ ਲਗਭਗ 4.3 ਅਰਬ ਸਾਲ ਪਹਿਲਾਂ ਤੋਂ ਮੌਜੂਦ ਹੈ।
ਮੰਗਲ ਗ੍ਰਹਿ ‘ਤੇ ਪਾਣੀ ਦਾ ਇਤਿਹਾਸ ਬਹੁਤ ਅਨਿਸ਼ਚਿਤ ਹੈ। ਇਹ ਨਿਰਧਾਰਤ ਕਰਨਾ ਕਿ ਕਦੋਂ, ਕਿੱਥੇ ਅਤੇ ਕਿੰਨੀ ਦੇਰ ਤੱਕ ਪਾਣੀ ਪਹਿਲੀ ਵਾਰ ਦੇਖਿਆ ਗਿਆ, ਇਹ ਸਾਰੇ ਮੰਗਲ ‘ਤੇ ਖੋਜ ਨੂੰ ਚਲਾਉਣ ਵਾਲੇ ਭਖਦੇ ਸਵਾਲ ਹਨ। ਜੇਕਰ ਮੰਗਲ ਗ੍ਰਹਿ ‘ਤੇ ਕਦੇ ਜੀਵਨ ਸੰਭਵ ਹੁੰਦਾ, ਤਾਂ ਉਥੇ ਕੁਝ ਮਾਤਰਾ ‘ਚ ਪਾਣੀ ਦੀ ਲੋੜ ਹੁੰਦੀ।
ਮੰਗਲ ਤੋਂ ਇਕ ਉਲਕਾਪਿੰਡ ‘ਚ ਮੌਜੂਦ ਖਣਿਜ ਜ਼ੀਰਕੋਨ ਦਾ ਅਧਿਐਨ ਕੀਤਾ, ਤਾਂ ਦੇਖਿਆ ਕਿ ਜਦੋਂ 4.45 ਅਰਬ ਸਾਲ ਪਹਿਲਾਂ ਜ਼ੀਰਕੋਨ ਕ੍ਰਿਸਟਲ ਬਣਿਆ ਸੀ, ਤਾਂ ਉਥੇ ਪਾਣੀ ਮੌਜੂਦ ਸੀ। ਸਾਇੰਸ ਐਡਵਾਂਸਜ਼ ਜਰਨਲ ‘ਚ ਪ੍ਰਕਾਸ਼ਿਤ ਹੋਏ ਨਤੀਜੇ ਮੰਗਲ ‘ਤੇ ਪਾਣੀ ਦੇ ਸਭ ਤੋਂ ਪੁਰਾਣੇ ਸਬੂਤ ਪ੍ਰਦਾਨ ਕਰ ਸਕਦੇ ਹਨ।
ਇਹ ਲੰਬੇ ਸਮੇਂ ਤੋਂ ਮੰਨਿਆ ਜਾਂਦਾ ਰਿਹਾ ਹੈ ਕਿ ਮੰਗਲ ਗ੍ਰਹਿ ਦੇ ਸ਼ੁਰੂਆਤੀ ਇਤਿਹਾਸ ‘ਚ ਪਾਣੀ ਨੇ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਧਰਤੀ ਵਾਂਗ ਮੰਗਲ ਗ੍ਰਹਿ ਵੀ ਲਗਭਗ 4.5 ਅਰਬ ਸਾਲ ਪਹਿਲਾਂ ਬਣਿਆ ਸੀ। ਮੰਗਲ ‘ਤੇ ਪਾਣੀ ਦੇ ਸਬੂਤ ਸਭ ਤੋਂ ਪਹਿਲਾਂ 1970 ਦੇ ਦਹਾਕੇ ਵਿਚ ਮਿਲੇ ਸਨ, ਜਦੋਂ ਨਾਸਾ ਦੇ ਮੈਰੀਨਰ 9 ਪੁਲਾੜ ਯਾਨ ਨੇ ਮੰਗਲ ਦੀ ਸਤ੍ਹਾ ‘ਤੇ ਨਦੀਆਂ ਦੀਆਂ ਘਾਟੀਆਂ ਦੀ ਫੋਟੋ ਖਿੱਚੀ ਸੀ। ਬਾਅਦ ‘ਚ ਆਰਬਿਟਲ ਮਿਸ਼ਨਾਂ, ਜਿਸ ‘ਚ ਮਾਰਸ ਗਲੋਬਲ ਸਰਵੇਅਰ ਅਤੇ ਮਾਰਸ ਐਕਸਪ੍ਰੈੱਸ ਸ਼ਾਮਲ ਹਨ, ਨੇ ਸਤ੍ਹਾ ‘ਤੇ ਹਾਈਡਰੇਟਿਡ ਮਿੱਟੀ ਦੇ ਖਣਿਜਾਂ ਦੀ ਵਿਆਪਕ ਮੌਜੂਦਗੀ ਦੀ ਖੋਜ ਕੀਤੀ।