ਬੰਗਲੌਰ, 25 ਨਵੰਬਰ (ਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਜਸ ਜਹਾਜ਼ ‘ਤੇ ਸਵਾਰ ਹੋ ਕੇ ਕਿਹਾ ਕਿ ਇਸ ਤਜ਼ਰਬੇ ਨੇ ਦੇਸ਼ ਦੀ ਸਵਦੇਸ਼ੀ ਸਮਰੱਥਾ ‘ਤੇ ਉਨ੍ਹਾਂ ਦਾ ਭਰੋਸਾ ਵਧਾਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਸ ’ਤੇ ਉਨ੍ਹਾਂ ਤੇਜਸ ਦੀ ਸਵਾਰੀ ਦਾ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਉਹ ਬੰਗਲੌਰ ਪੁੱਜੇ ਤੇ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਦਾ ਦੌਰਾ ਕੀਤਾ।