ਨਵੀਂ ਦਿੱਲੀ, 6 ਅਗਸਤ (ਪੰਜਾਬ ਮੇਲ)- ਲੇਖਿਕਾ ਤਸਲੀਮਾ ਨਸਰੀਨ ਨੇ ਕਿਹਾ ਹੈ ਕਿ ਜਿਨ੍ਹਾਂ ਇਸਲਾਮੀ ਤਾਕਤਾਂ ਨੇ ਉਨ੍ਹਾਂ ਨੂੰ ਬੰਗਲਾਦੇਸ਼ ਤੋਂ ਬਾਹਰ ਕੱਢਿਆ ਸੀ, ਉਨ੍ਹਾਂ ਨੇ ਹੀ ਸ਼ੇਖ ਹਸੀਨਾ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ। ਤਸਲੀਮਾ ਨੂੰ ਉਨ੍ਹਾਂ ਦੀ ਪੁਸਤਕ ‘ਲੱਜਾ’ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ 1990 ਦੇ ਦਹਾਕੇ ਵਿਚ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਤਸਲੀਮਾ ਨੇ ਹਸੀਨਾ ਦੀ ਸਥਿਤੀ ਨੂੰ ਮੰਦਭਾਗੀ ਦੱਸਦੇ ਹੋਏ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ”ਹਸੀਨਾ ਨੇ ਇਸਲਾਮੀ ਤਾਕਤਾਂ ਨੂੰ ਖੁਸ਼ ਕਰਨ ਲਈ ਮੈਨੂੰ 1999 ਵਿਚ ਉਸ ਵੇਲੇ ਮੇਰੇ ਮੁਲਕ ਤੋਂ ਬਾਹਰ ਕੱਢ ਦਿੱਤਾ ਸੀ, ਜਦੋਂ ਮੇਰੀ ਮਾਂ ਮਰਨ ਵਾਲੀ ਸੀ ਅਤੇ ਮੈਂ ਉਸ ਨੂੰ ਮਿਲਣ ਲਈ ਬੰਗਲਾਦੇਸ਼ ਆਈ ਸੀ। ਹਸੀਨਾ ਨੇ ਮੈਨੂੰ ਦੇਸ਼ ਵਿਚ ਮੁੜ ਦਾਖਲ ਨਹੀਂ ਹੋਣ ਦਿੱਤਾ। ਵਿਦਿਆਰਥੀ ਅੰਦੋਲਨ ਵਿਚ ਸ਼ਾਮਲ ਉਨ੍ਹਾਂ ਇਸਲਾਮੀ ਤਾਕਤਾਂ ਨੇ ਹੀ ਅੱਜ ਹਸੀਨਾ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ।”
ਮੈਨੂੰ ਦੇਸ਼ ਨਿਕਾਲਾ ਦੇਣ ਵਾਲੀਆਂ ਇਸਲਾਮੀ ਤਾਕਤਾਂ ਨੇ ਹੀ ਹਸੀਨਾ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ: ਤਸਲੀਮਾ ਨਸਰੀਨ
