#OTHERS

ਮੈਕਸੀਕੋ ‘ਚ ਟਰੱਕ ਅਤੇ ਵੈਨ ਦੀ ਹੋਈ ਭਿਆਨਕ ਟੱਕਰ, 26 ਲੋਕਾਂ ਦੀ ਦਰਦਨਾਕ ਮੌਤ

ਮੈਕਸੀਕੋ ਸਿਟੀ, 15 ਮਈ (ਪੰਜਾਬ ਮੇਲ)- ਉੱਤਰੀ ਮੈਕਸੀਕੋ ਵਿਚ ਐਤਵਾਰ ਨੂੰ ਇਕ ਹਾਈਵੇਅ ‘ਤੇ ਵੈਨ ਅਤੇ ਇਕ ਮਾਲਵਾਹਕ ਟਰੱਕ ਦੀ ਟੱਕਰ ਮਗਰੋਂ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉੱਤਰੀ ਸਰਹੱਦੀ ਸੂਬੇ ਤਮੌਲਿਪਾਸ ਵਿਚ ਸਰਕਾਰੀ ਵਕੀਲਾਂ ਨੇ ਪੁਲਸ ਨੇ ਕਿਹਾ ਕਿ ਮਾਲਵਾਹਕ ਟਰੱਕ ਨੂੰ ਖਿੱਚਣ ਵਾਲਾ ਵਾਹਨ ਘਟਨਾ ਸਥਾਨ ‘ਤੇ ਨਹੀਂ ਮਿਲਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਡਰਾਈਵਰ ਨੇ ਉਸ ਨੂੰ ਮਾਲਵਾਹਕ ਟ੍ਰੇਲਰ ਤੋਂ ਵੱਖ ਕਰ ਦਿੱਤਾ ਹੋਵੇਗਾ ਅਤੇ ਉੱਥੋਂ ਭੱਜ ਗਿਆ ਹੋਵੇਗਾ।

ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਸੂਬੇ ਦੀ ਰਾਜਧਾਨੀ ਵਿਕਟੋਰੀਆ ਨੇੜੇ ਇਕ ਹਾਈਵੇਅ ‘ਤੇ ਵਾਪਰਿਆ ਅਤੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਮ੍ਰਿਤਕਾਂ ਵਿਚੋਂ ਕਈ ਲੋਕ ਇਕ ਹੀ ਪਰਿਵਾਰ ਦੇ ਮੈਂਬਰ ਹੋ ਸਕਦੇ ਹਨ ਜੋ ਕਿਤੋਂ ਪਰਤ ਰਹੇ ਸਨ ਪਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਮੈਕਸੀਕੋ ਵਿਚ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਦਸਿਆਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੁੰਦੀ ਰਹੀ ਹੈ, ਜਿਨ੍ਹਾਂ ਲਈ ਅਕਸਰ ਤਸਕਰੀ ਨਾਲ ਜੁੜੇ ਅਜਿਹੇ ਵਾਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਰਿਹਾ ਹੈ, ਜਿਨ੍ਹਾਂ ‘ਤੇ ਸਮਰਥਾ ਤੋਂ ਜ਼ਿਆਦਾ ਲੋਕ ਸਵਾਰ ਹੁੰਦੇ ਹਨ।

Leave a comment