#PUNJAB

ਮੁੱਖ ਮੰਤਰੀ ਨੇ ਡਾ. ਬਲਬੀਰ ਦੇ ਹੱਕ ‘ਚ ਕੀਤਾ ਰੋਡ ਸ਼ੋਅ

ਮਹਿਲਾਂ ਵਿਚ ਜਲਦ ਕਾਂ ਬੋਲਣ ਲੱਗਣਗੇ: ਭਗਵੰਤ ਮਾਨ
ਪਟਿਆਲਾ, 3 ਮਈ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਲੋਕ ਸਭਾ ਹਲਕਾ ਪਟਿਆਲਾ ਤੋਂ ‘ਆਪ’ ਉਮੀਦਵਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੱਕ ਵਿਚ ਤ੍ਰਿਪੜੀ ਖੇਤਰ ‘ਚ ਰੋਡ ਸ਼ੋਅ ਕੀਤਾ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਤਾਨਾਸ਼ਾਹ ਸਾਨੂੰ ਜਾਤਾਂ-ਪਾਤਾਂ ਵਿਚ ਵੰਡਣ ਨੂੰ ਫਿਰਦੇ ਹਨ। ਪਰ ਅਸੀਂ ਚੰਮ ਦੀ ਨਹੀਂ, ਸਗੋਂ ਕੰਮ ਦੀ ਰਾਜਨੀਤੀ ਕਰਦੇ ਹਾਂ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਚੇਤਨ ਜੋੜੇਮਾਜਰਾ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ ਤੇ ਹਰਪਾਲ ਜੁਨੇਜਾ, ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਹਡਾਣਾ, ਵਿਧਾਇਕ ਹਰਮੀਤ ਪਠਾਣਮਾਜਰਾ, ਅਜੀਤਪਾਲ ਕੋਹਲੀ, ਨੀਨਾ ਮਿੱਤਲ, ਕੁਲਵੰਤ ਬਾਜ਼ੀਗਰ, ਗੁਰਲਾਲ ਘਨੌਰ, ਦੇਵ ਮਾਨ, ਕੁਲਜੀਤ ਰੰਧਾਵਾ ਅਤੇ ਲੋਕ ਸਭਾ ਹਲਕੇ ਦੇ ਇੰਚਾਰਜ ਇੰਦਰਜੀਤ ਸੰਧੂ ਸਮੇਤ ਹੋਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਚੱਲੀ ਹਨੇਰੀ ਨੇ ਮਹਿਲਾਂ ਦੀਆਂ ਦੀਵਾਰਾਂ ਵੀ ਹਿਲਾਅ ਕੇ ਰੱਖ ਦਿੱਤੀਆਂ ਤੇ ਲੋਕ ਮਾਰੂ ਨੀਤੀ ਕਾਰਨ ਹੀ ਜਲਦ ਮਹਿਲਾਂ ਵਿਚ ਕਾਂ ਬੋਲਣ ਲੱਗਣਗੇ।