#INDIA

ਮੁੰਬਈ ‘ਚ ਝੱਖੜ ਕਾਰਨ ਵਾਪਰੀਆਂ ਘਟਨਾਵਾਂ ‘ਚ ਘੱਟੋ-ਘੱਟ 4 ਵਿਅਕਤੀ ਹਲਾਕ; 65 ਜ਼ਖ਼ਮੀ

-ਹਵਾਈ ਅੱਡੇ ‘ਤੇ ਕਈ ਉਡਾਣਾਂ ਹੋਈਆਂ ਪ੍ਰਭਾਵਿਤ
ਮੁੰਬਈ, 13 ਮਈ (ਪੰਜਾਬ ਮੇਲ)- ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸੋਮਵਾਰ ਨੂੰ ਝੱਖੜ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ‘ਚ ਘੱਟੋ-ਘੱਟ 4 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 65 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਝੱਖੜ ਕਾਰਨ ਇਥੇ ਵੱਖ-ਵੱਖ ਘਟਨਾਵਾਂ ਸਮੇਤ ਘਾਟਕੋਪਰ ਖੇਤਰ ਦੇ ਚੇਦਾਨਗਰ ਜੰਕਸ਼ਨ ‘ਤੇ ਇਕ ਪੈਟਰੋਲ ਪੰਪ ‘ਤੇ 100 ਫੁੱਟ ਉੱਚਾ ਗੈਰ-ਕਾਨੂੰਨੀ ਹੋਰਡਿੰਗ ਡਿੱਗ ਗਿਆ, ਜਿਸ ਨਾਲ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 65 ਹੋਰ ਜ਼ਖਮੀ ਹੋ ਗਏ, ਇੱਥੇ ਬਚਾਅ ਕਾਰਜ ਜਾਰੀ ਹਨ। ਅਧਿਕਾਰੀਆਂ ਨੇ ਅਗਲੇ ਕੁਝ ਘੰਟਿਆਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਝੱਖੜ ਤੇ ਹਲਕੀ ਬਾਰਿਸ਼ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣਾਂ ਪ੍ਰਭਾਵਿਤ ਹੋਈਆਂ। ਇਸ ਕਾਰਨ ਲਗਪਗ 66 ਮਿੰਟਾਂ ਲਈ ਸੇਵਾਵਾਂ ਨੂੰ ਮੁਅੱਤਲ ਕਰਨਾ ਪਿਆ ਅਤੇ 15 ਉਡਾਣਾਂ ਹੋਰਨਾਂ ਹਵਾਈ ਅੱਡਿਆਂ ਲਈ ਤਬਦੀਲ ਕਰਨਾ ਪਿਆ।