#PUNJAB #SPORTS

ਮੁੰਡਿਆ ਚ ਜਰਖੜ Hockey ਅਕੈਡਮੀ ਅਤੇ ਕੁੜੀਆਂ ਚ ਡੀ ਏ ਵੀ ਸਕੂਲ ਲੁਧਿਆਣਾ ਨੇ ਪ੍ਰਾਇਮਰੀ ਸਕੂਲ ਖੇਡਾਂ ਦੀ ਹਾਕੀ ਵਿੱਚ ਜਿਲਾ ਚੈਂਪੀਅਨਸ਼ਿਪ ਜਿੱਤੀ

ਜਰਖੜ ਹਾਕੀ ਅਕੈਡਮੀ ਦਾ ਅੰਕਸ ਕੁਮਾਰ ਬਣਿਆ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ
ਲੁਧਿਆਣਾ, 2 ਦਸੰਬਰ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਪਿੰਡ ਜਰਖੜ ਲੁਧਿਆਣਾ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਗਈ ਲੁਧਿਆਣਾ ਦੀ ਜਿਲ੍ਹਾ ਪੱਧਰੀ ਹਾਕੀ ਚੈਂਪੀਅਨਸ਼ਿਪ ਜਿਸ ਵਿੱਚ ਜਿਲੇ ਭਰ ਵਿੱਚੋ ਮੁੰਡੇ ਅਤੇ ਕੁੜੀਆਂ ਦੀਆਂ 21 ਟੀਮਾਂ ਨੇ ਹਿੱਸਾ ਲਿਆ। ਇਹ ਟੂਰਨਾਮੈਂਟ ਲਈ ਲੀਗ ਕਮ ਨਾਕ ਆਉਟ ਦੇ ਆਧਾਰ ਤੇ ਖੇਡਿਆ ਗਿਆ ।
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜਰਖੜ ਖੇਡ ਸਟੇਡੀਅਮ ਵਿਖੇ ਮਿੰਨੀ ਐਸਟਰੋਟਰਫ ਖੇਡ ਮੈਦਾਨ ਤੇ ਹੋਏ 7 ਏ ਸਾਈਡ ਬੱਚਿਆਂ ਦੇ ਅੰਡਰ 11 ਸਾਲ ਹਾਕੀ ਮੈਚਾਂ ਵਿੱਚ ਇੱਕ ਹਾਕੀ ਹੁਨਰ ਦੀ ਸਰਚ ਵਜੋਂ ਕਰਵਾਏ ਗਏ ਟੂਰਨਾਮੈਂਟ ਵਿੱਚ ਨਿੱਕੇ ਨਿੱਕੇ ਬੱਚਿਆਂ ਦਾ ਹਾਕੀ ਹੁਨਰ ਪੂਰੀ ਤਰਾ ਚਮਕਿਆ। ਅੱਜ ਖੇਡੇ ਗਏ ਫਾਈਨਲ ਮੈਚਾਂ ਵਿੱਚ ਮੁੰਡਿਆਂ ਦੇ ਵਰਗ ਵਿੱਚ ਪ੍ਰਾਇਮਰੀ ਸਕੂਲ ਜਰਖੜ ਬਨਾਮ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੇ ਬਹੁਤ ਹੀ ਆਹਲਾ ਦਰਜੇ ਦੀ ਹਾਕੀ ਦਾ ਪ੍ਰਦਰਸ਼ਨ ਕਰਦਿਆਂ ਸਾਰੇ ਮੈਚਾਂ ਵਿੱਚ ਵੱਖ ਵੱਖ ਟੀਮਾਂ ਤੋਂ ਇੱਕ ਤਰਫਾ ਜਿੱਤਾ ਹਾਸਿਲ ਕੀਤੀਆਂ । ਫਾਈਨਲ ਮੁਕਾਬਲੇ ਵਿੱਚ ਜਰਖੜ ਅਕੈਡਮੀ ਨੇ ਕਿਲਾ ਰਾਏਪੁਰ ਸਕੂਲ ਨੂੰ 7-1 ਗੋਲਾਂ ਨਾਲ ਕਰਾਰੀ ਮਾਤ ਦਿੱਤੀ ।ਅਕੈਡਮੀ ਦਾ ਅੰਕੁਸ਼ ਕੁਮਾਰ ਧਿਆਨ ਚੰਦ ਵਾਂਗ ਪ੍ਰਾਇਮਰੀ ਸਕੂਲਾਂ ਦੀ ਹਾਕੀ ਦਾ ਜਾਦੂਗਰ ਬਣਿਆ। ਜਿਸ ਨੇ ਟੀਮ ਵੱਲੋਂ ਕੁੱਲ ਕੀਤੇ 30 ਗੋਲਾਂ ਵਿੱਚੋਂ ਇਕੱਲੇ ਨੇ 28 ਗੋਲ ਕੀਤੇ ਹਨ । ਫਾਈਨਲ ਮੁਕਾਬਲੇ ਵਿੱਚ ਅੰਕੁਸ਼ ਕੁਮਾਰ ਨੇ 6 ਗੋਲ ਕੀਤੇ। ਉਸ ਨੂੰ ਮੈਨ ਆਫ ਦਾ ਟੂਰਨਾਮੈਂਟ ਦੇ ਖਿਤਾਬ ਵਜੋਂ ਨਵਾਜਿਆ ਗਿਆ। ਇਸ ਤੋਂ ਪਹਿਲਾਂ ਕਾਨਵੈਂਟ ਸਕੂਲ ਸਾਹਨੇਵਾਲ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਨੂੰ 2-1 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਜਦਕਿ ਕੁੜੀਆਂ ਦੇ ਵਰਗ ਵਿੱਚ ਡੀਏਵੀ ਸਕੂਲ ਪੱਖਵਾਲ ਰੋਡ ਲੁਧਿਆਣਾ ਨੇ ਜਲਾਲਦੀਵਾਲ ਸਕੂਲ ਨੂੰ 4-1 ਨਾਲ ਹਰਾ ਕੇ ਜੇਤੂ ਟਰਾਫੀ ਜਿੱਤੀ । ਮੁੰਡੀਆਂ ਕਲਾਂ ਸਕੂਲ ਨੇ ਕੁੜੀਆਂ ਦੇ ਵਰਗ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਰਿਟਾਇਰਡ ਏਆਈਜੀ ਪੰਜਾਬ ਪੁਲਿਸ, ਪ੍ਰਾਈਮਰੀ ਸਕੂਲਾਂ ਦੇ ਜਿਲਾ ਸਿੱਖਿਆ ਅਫਸਰ ਬਲਦੇਵ ਸਿੰਘ ਅਤੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਕੀਤੀ । ਇਸ ਮੌਕੇ ਜਿਲਾ ਸਿੱਖਿਆ ਅਫਸਰ ਬਲਦੇਵ ਸਿੰਘ ਨੇ ਆਈਆਂ ਟੀਮਾਂ ਅਤੇ ਸਕੂਲਾਂ ਦੇ ਪ੍ਰਬੰਧਕਾਂ ਅਤੇ ਜਰਖੜ ਹਾਕੀ ਅਕੈਡਮੀ ਦੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦਿਆ ਆਖਿਆ ਕਿ ਰਾਜ ਪਧਰੀ ਪ੍ਰਾਇਮਰੀ ਸਕੂਲ ਖੇਡਾਂ ਵੀ 5, 6 ਅਤੇ 7 ਦਸੰਬਰ ਨੂੰ ਜਰਖੜ ਖੇਡ ਸਟੇਡੀਅਮ ਵਿਖੇ ਹੋਣਗੀਆ । ਜਿਸ ਵਿੱਚ ਪੰਜਾਬ ਭਰ ਵਿੱਚੋਂ ਮੁੰਡੇ ਅਤੇ ਕੁੜੀਆਂ ਦੀਆਂ 46 ਟੀਮਾਂ ਹਿੱਸਾ ਲੈਣਗੀਆਂ ਜਿਨਾਂ ਵਿੱਚ ਹਜ਼ਾਰ ਦੇ ਕਰੀਬ ਖਿਡਾਰੀ ਅਤੇ ਸਕੂਲਾਂ ਦੇ ਪ੍ਰਬੰਧਕ ਹੋਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਜਿਲਾ ਸਿਖਿਆ ਅਫਸਰ ਸ਼੍ਰੀ ਮਨੋਜ ਕੁਮਾਰ , ਬਲਾਕ ਸਿਖਿਆ ਅਫਸਰ ਡੇਹਲੋਂ 1 ਸ .ਗੁਰਪ੍ਰੀਤ ਸਿੰਘ ਸੰਧੂ, ਸ.ਜਗਜੀਤ ਸਿੰਘ ਝਾਂਡੇ, ਸੁਰਿੰਦਰ ਕੌਰ (ਹੈਡ ਟੀਚਰ) ਸਰਕਾਰੀ ਪ੍ਰਾਇਮਰੀ ਸਕੂਲ ਜਰਖੜ , ਸ.ਧਰਮਿੰਦਰ ਸਿੰਘ ਜਰਖੜ , ਸ.ਅਕਾਸ਼ਦੀਪ ਸਿੰਘ ਜਰਖੜ , ਮੈਡਮ ਮਨਦੀਪ ਕੌਰ ਜਰਖੜ , ਸ.ਬਚਿੱਤਰ ਸਿੰਘ ਸਰੀਂਹ , ਸ.ਬਰਜਿੰਦਰ ਸਿੰਘ ਕੈਂਡ, ਸ.ਦਲਵਿੰਦਰ ਸਿੰਘ (ਡੀ. ਪੀ) ਉਮੈਦਪੁਰ, ਸ.ਰਮਨਦੀਪ ਸਿੰਘ ਸ਼ੰਕਰ , ਸ. ਪੁਸ਼ਪਿੰਦਰ ਸਿੰਘ ਕਟਾਹਰੀ, ਹਿਮਾਂਸ਼ੂ ਗਿਆਸਪੁਰਾ, ਸ.ਮਨਪ੍ਰੀਤ ਸਿੰਘ ਗਰੇਵਾਲ ਕਿਲਾ ਰਾਏਪੁਰ, ਸ.ਰਵਿੰਦਰ ਸਿੰਘ (ਮੈਂਬਰ ਜਿਲਾ ਖੇਡ ਕਮੇਟੀ) , ਮਾਤਾ ਸਾਹਿਬ ਕੌਰ ਸਪੋਰਟਸ ਜਰਖੜ ਦੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰ ,ਪਹਿਲਵਾਨ ਹਰਮੇਲ ਸਿੰਘ ਕਾਲਾ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ , ਕੋਚ ਗੁਰ ਸਤਿੰਦਰ ਸਿੰਘ ਪ੍ਰਗਟ, ਸ਼ਿੰਗਾਰਾ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।