-ਸੀ.ਬੀ.ਆਈ. ਨੂੰ ਮਿਲਿਆ 5 ਦਿਨਾਂ ਦਾ ਰਿਮਾਂਡ
ਚੰਡੀਗੜ੍ਹ/ਰੂਪਨਗਰ, 1 ਨਵੰਬਰ (ਪੰਜਾਬ ਮੇਲ)- ਰਿਸ਼ਵਤ ਮਾਮਲੇ ‘ਚ ਮੁਅੱਤਲ ਕੀਤੇ ਗਏ ਪੰਜਾਬ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਸੀ.ਬੀ.ਆਈ. ਚੰਡੀਗੜ੍ਹ ਦੀ ਅਦਾਲਤ ‘ਚ ਸ਼ਨੀਵਾਰ ਨੂੰ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਸੀ.ਬੀ.ਆਈ. ਨੂੰ ਭੁੱਲਰ ਦਾ 5 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ।
ਸੀ.ਬੀ.ਆਈ. ਵਲੋਂ ਸਾਬਕਾ ਡੀ.ਆਈ.ਜੀ. ਨੂੰ ਰਿਮਾਂਡ ‘ਤੇ ਲੈਣ ਲਈ ਪਹਿਲਾਂ ਹੀ ਅਰਜ਼ੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਵਿਜੀਲੈਂਸ ਵੀ ਸਾਬਕਾ ਡੀ.ਆਈ.ਜੀ. ਨੂੰ ਆਦਮਨ ਤੋਂ ਵੱਧ ਮਾਮਲੇ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਲੈਣਾ ਚਾਹੁੰਦੀ ਸੀ ਪਰ ਸੀ.ਬੀ.ਆਈ. ਨੇ ਇਸ ਦਾ ਵਿਰੋਧ ਕੀਤਾ।
ਵਿਜੀਲੈਂਸ ਵਲੋਂ ਇਸ ਸਬੰਧੀ ਮੋਹਾਲੀ ਅਦਾਲਤ ‘ਚ ਪਟੀਸ਼ਨ ਪਾਈ ਗਈ, ਜਿਸ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ।
ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਅਦਾਲਤ ‘ਚ ਪੇਸ਼ੀ

