#EUROPE

ਮਿਆਂਮਾਰ ‘ਚ ਭਿਆਨਕ ਗਰਮੀ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ

ਯੰਗੂਨ, 4 ਮਈ (ਪੰਜਾਬ ਮੇਲ)- ਮੱਧ ਮਿਆਂਮਾਰ ਦੇ ਮਾਂਡਲੇ ‘ਚ ਅਪ੍ਰੈਲ ‘ਚ ਭਿਆਨਕ ਗਰਮੀ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮਨੀ ਸਲਾ ਬਚਾਅ ਸੰਗਠਨ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਸਿਨਹੂਆ ਨੂੰ ਦੱਸਿਆ ਕਿ ਲਗਭਗ 30 ਪੀੜਤਾਂ ਨੂੰ ਪਹਿਲਾਂ ਤੋਂ ਮੌਜੂਦ ਗੰਭੀਰ ਬਿਮਾਰੀਆਂ ਸਨ। ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਉਮਰ 50 ਤੋਂ 90 ਸਾਲ ਦੇ ਵਿਚਕਾਰ ਸੀ।
ਇਸ ਸਾਲ ਮਾਰਚ ਵਿਚ ਹੀਟਸਟ੍ਰੋਕ ਨਾਲ ਹਸਪਤਾਲ ਵਿਚ ਦਾਖਲ ਲੋਕਾਂ ਦੀ ਗਿਣਤੀ ਅੱਠ ਸੀ, ਜੋ ਅਪ੍ਰੈਲ ਤੱਕ ਵਧ ਕੇ 50 ਤੋਂ ਵੱਧ ਹੋ ਗਈ। ਦੇਸ਼ ਦੇ ਮੌਸਮ ਵਿਗਿਆਨ ਅਤੇ ਜਲ ਵਿਗਿਆਨ ਵਿਭਾਗ ਅਨੁਸਾਰ ਮਾਂਡਲੇ ਵਿਚ 28 ਅਪ੍ਰੈਲ ਨੂੰ 77 ਸਾਲਾਂ ਵਿਚ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਸੀ। ਇੱਥੇ ਤਾਪਮਾਨ 44.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।