ਵੈਨਕੂਵਰ, 13 ਜੂਨ ( ਮਲਕੀਤ ਸਿੰਘ/ਪੰਜਾਬ ਮੇਲ)- ਵੈਨਕੂਵਰ ਸਥਿੱਤ ਭਾਰਤੀ ਦੁਤਘਰ ਦੇ ਨਵੇਂ ਮੁੱਖੀ ਮਾਸਾਕੋਈ ਨੇ ਅਹੁੱਦਾ ਸੰਭਾਲ ਕੇ ਆਪਣੀ ਸੇਵਾਵਾਂ ਆਰੰਭ ਕਰ ਦਿੱਤੀਆਂ ਹਨ। ਉਨਾਂ ਨੇ ਮੁਨੀਸ਼ ਕੁਮਾਰ ਦੀ ਥਾਂ ਅਹੁੱਦਾ ਸੰਭਾਲਿਆ ਹੇੈ।ਵਰਨਣਯੋਗ ਹੈ ਕਿ ਸ੍ਰੀ ਮੁਨੀਸ਼ ਕੁਮਾਰ ਵੈਨਕੂਵਰ ਤੋਂ ਬਦਲ ਕੇ ਸਾਈਪ੍ਰਸ ਸਥਿਤ ਭਾਰਤੀ ਦੂਤ ਘਰ ‘ਚ ਚਲੇ ਗਏ ਸਨ।ਜਿੱਥੇ ਹੁਣ ਉਹ ਹਾਈ ਕਮਿਸ਼ਨਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।