#PUNJAB

ਮਾਣ ਮੱਤਾ ਪੱਤਰਕਾਰ ਪੁਰਸਕਾਰ ਇਸ ਵਰ੍ਹੇ ਪ੍ਰਸਿੱਧ ਪੱਤਰਕਾਰ ਵਰਿੰਦਰ ਵਾਲੀਆ ਅਤੇ ਖੋਜ਼ੀ ਪੱਤਰਕਾਰ ਰਚਨਾ ਖਹਿਰਾ ਨੂੰ

ਫਗਵਾੜਾ,23 ਨਵੰਬਰ (ਪੰਜਾਬ ਮੇਲ)- ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਪੰਜਾਬਫਗਵਾੜਾ ਵਲੋਂ ਇਸ ਵਰ੍ਹੇ ਦਾ ਮਾਣ ਮੱਤਾ ਪੱਤਰਕਾਰ ਪੁਰਸਕਾਰ-2023, ਪ੍ਰਸਿੱਧ ਪੱਤਰਕਾਰ  ਵਰਿੰਦਰ ਵਾਲੀਆ (ਜਲੰਧਰ)ਅਤੇ ਖੋਜ਼ੀ ਪੱਤਰਕਾਰ ਰਚਨਾ ਖਹਿਰਾ (ਚੰਡੀਗੜ੍ਹ) ਨੂੰ ਦਸੰਬਰ 2023 ਨੂੰ ਫਗਵਾੜਾ ਵਿਖੇ ਪ੍ਰਦਾਨ ਕੀਤਾ ਜਾਏਗਾ।

ਪ੍ਰਿੰ: ਗੁਰਮੀਤ ਸਿੰਘ ਪਲਾਹੀ ਪ੍ਰਧਾਨ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ(ਰਜਿ:) ਨੇ ਦੱਸਿਆ ਇਹ ਅੱਠਵਾਂ ਪੱਤਰਕਾਰ ਪੁਰਸਕਾਰ ਹੈ ਅਤੇ ਇਹ ਹਰ ਵਰ੍ਹੇ ਉਹਨਾ ਪੱਤਰਕਾਰਾਂਫੀਲਡ ਪੱਤਰਕਾਰਾਂ ਨੂੰ ਦਿੱਤਾ ਜਾਂਦਾ ਹੈਜਿਹੜੇ ਪੱਤਰਕਾਰੀ ਵਿੱਚ ਵਿਲੱਖਣ ਕੰਮ ਕਰਦੇ ਹਨ। ਪਿਛਲੇ ਸਾਲਾਂ ਵਿੱਚ ਇਹ ਪੁਰਸਕਾਰ ਅੰਤਰਰਾਸ਼ਟਰੀ ਪੱਤਰਕਾਰ  ਨਰਪਾਲ ਸਿੰਘ ਸ਼ੇਰਗਿੱਲਪ੍ਰੋ: ਜਸਵੰਤ ਸਿੰਘ ਗੰਡਮਪਿਆਰਾ ਸਿੰਘ ਭੋਗਲਠਾਕੁਰ ਦਾਸ ਚਾਵਲਾਡਾ: ਸਵਰਾਜ ਸਿੰਘਆਈ.ਪੀ. ਸਿੰਘਡਾ: ਗਿਆਨ ਸਿੰਘ ਪਟਿਆਲਾਅਵਤਾਰ ਸਿੰਘ ਸ਼ੇਰਗਿੱਲਡਾ: ਐਸ.ਐਸ. ਛੀਨਾਗੁਰਚਰਨ ਸਿੰਘ ਨੂਰਪੁਰਸਤਨਾਮ ਸਿੰਘ ਮਾਣਕਚਰਨਜੀਤ ਸਿੰਘ ਭੁੱਲਰਉਜਾਗਰ ਸਿੰਘਡਾ: ਸ਼ਿਆਮ ਸੁੰਦਰ ਦੀਪਤੀ ਨੂੰ ਸਾਲ-ਦਰ-ਸਾਲ ਦਿੱਤਾ ਗਿਆ।

ਇਸ ਸਨਮਾਨ ਵਿੱਚ ਸਨਮਾਨ ਪੱਤਰਦੁਸ਼ਾਲਾਮੋਮੈਂਟੋ ਅਤੇ ਗਿਆਰਾ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ।