#INDIA

ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ ‘ਚ ਮੁੱਖ ਮੁਲਜ਼ਮ ਨੇ ਕੀਤੇ ਇਹ ਵੱਡੇ ਖੁਲਾਸੇ

ਨਵੀਂ ਦਿੱਲੀ, 7 ਜਨਵਰੀ (ਪੰਜਾਬ ਮੇਲ)- ਗੁਰੂਗ੍ਰਾਮ ਦੇ ਇਕ ਹੋਟਲ ਚ ਮਾਡਲ ਦਿਵਿਆ ਪਾਹੂਜਾ ਦੇ ਕਤਲ ਦੇ ਮਾਮਲੇ ਚ ਗ੍ਰਿਫਤਾਰ ਮੁੱਖ ਦੋਸ਼ੀ ਨੇ ਇਸ ਕਤਲ ਨੂੰ ਲੈ ਕੇ ਕਈ ਅਹਿਮ ਅਤੇ ਵੱਡੇ ਖੁਲਾਸੇ ਕੀਤੇ ਹਨ।

ਦਿਵਿਆ ਪਾਹੂਜਾ ਦੇ ਕਤਲ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਪੁਰਾਣੀ ਦਿੱਲੀ ਰੋਡ ਤੇ ਹਥਿਆਰ ਦਾ ਨਿਪਟਾਰਾ ਕੀਤਾ ਸੀ,

ਜਦੋਂ ਕਿ ਉਸ ਦੇ ਸਾਥੀ ਲਾਸ਼ ਨੂੰ ਕਾਰ ਚ ਲੈ ਕੇ ਗਏ ਸਨ।

ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ ਚ ਗ੍ਰਿਫਤਾਰ ਮੁੱਖ ਮੁਲਜ਼ਮ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਦੋਸ਼ੀ ਨੇ ਦੱਸਿਆ ਹੈ ਕਿ ਕਤਲ ਕਰਨ ਤੋਂ ਬਾਅਦ ਉਸ ਨੇ ਪੁਰਾਣੀ ਦਿੱਲੀ ਰੋਡ ਤੇ ਹਥਿਆਰ ਸੁੱਟ ਦਿੱਤਾ ਸੀ। ਉਸ ਦੇ ਹੋਰ ਸਾਥੀ ਲਾਸ਼ ਦੇ ਨਿਪਟਾਰੇ ਲਈ ਕੰਮ ਕਰ ਰਹੇ ਸਨ। ਜਿਸ ਬੀਐਮਡਬਲਿਊ ਕਾਰ ਚ ਦਿਵਿਆ ਦੀ ਲਾਸ਼ ਕਥਿਤ ਤੌਰ ਤੇ ਲਿਜਾਈ ਗਈ ਸੀਉਸ ਨੂੰ ਪੁਲਿਸ ਨੇ ਪੰਜਾਬ ਤੋਂ ਬਰਾਮਦ ਕਰ ਲਿਆ ਹੈ ਪਰ ਦਿਵਿਆ ਦੀ ਲਾਸ਼ ਨਹੀਂ ਮਿਲੀ ਹੈ।

ਦੱਸ਼ ਦਈਏ ਕਿ ਲਾਸ਼ ਦੇ ਨਿਪਟਾਰੇ ਲਈ ਨੀਲੇ ਰੰਗ ਦੀ ਬੀਐਮਡਬਲਿਊ ਕਾਰ ਦੀ ਵਰਤੋਂ ਕੀਤੀ ਗਈ ਸੀ। ਇਹ ਕਾਰ ਪੁਲਿਸ ਨੇ ਪੰਜਾਬ ਤੋਂ ਬਰਾਮਦ ਕੀਤੀ ਸੀ ਪਰ ਗੁਰੂਗ੍ਰਾਮ ਪੁਲਿਸ ਅਜੇ ਤੱਕ ਲਾਸ਼ ਦਾ ਸੁਰਾਗ ਨਹੀਂ ਲਗਾ ਸਕੀ ਹੈ। ਇਸ ਦੇ ਨਾਲ ਹੀ ਪੁਲਿਸ ਇਸ ਕਤਲ ਕਾਂਡ ਵਿੱਚ ਸ਼ਾਮਲ ਦੋ ਹੋਰ ਦੋਸ਼ੀਆਂ ਬਲਰਾਜ ਗਿੱਲ ਅਤੇ ਰਵੀ ਬਾਂਦਰਾ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।

ਕਾਬਿਲੇਗੌਰ ਹੈ ਕਿ ਗੁਰੂਗ੍ਰਾਮ ਦੇ ਇਕ ਹੋਟਲ ਚ ਮਾਡਲ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਬੀਐੱਮਡਬਲਿਊ ਕਾਰ ਚ ਸੁੱਟ ਕੇ ਲਿਜਾਇਆ ਗਿਆ ਸੀ। ਇਹੀ ਬੀਐਮਡਬਲਿਊ ਕਾਰ ਹਾਲ ਹੀ ਵਿੱਚ ਪਟਿਆਲਾ ਦੇ ਨਵੇਂ ਬੱਸ ਸਟੈਂਡ ਦੀ ਪਾਰਕਿੰਗ ਵਿੱਚ ਖੜ੍ਹੀ ਪਾਈ ਗਈ ਸੀ। ਇਸ ਦੀ ਪਿਛਲੀ ਸੀਟ ਦੇ ਹੇਠਾਂ ਫਰਸ਼ ਤੇ ਖੂਨ ਦੇ ਧੱਬੇ ਵੀ ਮਿਲੇ ਹਨਪਰ ਕੋਈ ਲਾਸ਼ ਨਹੀਂ ਮਿਲੀ। ਇਸ ਦੇ ਨਾਲ ਇੱਕ ਏਨਕ ਵੀ ਮਿਲਿਆ ਹੈ।

ਦੱਸ ਦਈਏ ਕਿ ਕਤਲ ਤੋਂ ਪਹਿਲਾਂ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਅਭਿਜੀਤ ਅਤੇ ਦਿਵਿਆ ਨੂੰ ਹੋਟਲ ਵਿੱਚ ਪਹੁੰਚਦੇ ਦੇਖਿਆ ਜਾ ਸਕਦਾ ਹੈ ਅਤੇ ਗਿੱਲ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ। ਕਾਊਂਟਰ ਤੇ ਪਹੁੰਚ ਕੇ ਗਿੱਲ ਨੇ ਅਭਿਜੀਤ ਤੋਂ ਬੈਗ ਲਿਆ ਤੇ ਉਹ ਕਮਰਿਆਂ ਵੱਲ ਤੁਰ ਪਏ। ਇਸਨੂੰ ਲੈ ਕੇ ਪੁਲਿਸ ਨੇ ਕਿਹਾ ਸੀ ਕਿ ਇੱਕ ਹੋਰ ਫੁਟੇਜ ਵਿੱਚ ਅਭਿਜੀਤ ਅਤੇ ਹੋਰ ਸ਼ੱਕੀ ਵਿਅਕਤੀਆਂ ਨੂੰ ਹੋਟਲ ਦੀ ਲਾਬੀ ਤੋਂ ਇੱਕ ਬੀਐੱਮਡਬਲਿਊ ਕਾਰ ਵਿੱਚ ਚਿੱਟੀ ਚਾਦਰ ਵਿੱਚ ਲਪੇਟੀ ਦਿਵਿਆ ਦੀ ਲਾਸ਼ ਨੂੰ ਖਿੱਚਦੇ ਹੋਏ ਦੇਖਿਆ ਗਿਆ।