#AMERICA

ਮਹਿੰਗਾਈ ਦੀ ਮਾਰ ਕਾਰਨ ਪਹਿਲੀ ਵਾਰ ਖਰੀਦਦਾਰੀ ਕਰਨ ਵਾਲਿਆਂ ਦੀ ਗਿਣਤੀ ਘਟੀ

ਸੈਕਰਾਮੈਂਟੋ, 8 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਮਹਿੰਗਾਈ ਦੀ ਮਾਰ ਕਾਰਨ ਪਹਿਲੀ ਵਾਰ ਖਰੀਦਦਾਰੀ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਘਟੀ ਹੈ। ਪਹਿਲੀ ਵਾਰ ਖਰੀਦਦਾਰੀ ਕਰਨ ਵਾਲੇ ਲੋਕ ਬਾਜ਼ਾਰ ਵਿਚੋਂ ਗਾਇਬ ਹੋ ਗਏ ਹਨ ਤੇ ਇਹ ਸਭ ਤੋਂ ਹੇਠਲੇ ਪੱਧਰ ‘ਤੇ ਖਿਸਕ ਗਏ ਹਨ। ਨੈਸ਼ਨਲ ਐਸੋਸੀਏਸ਼ਨ ਆਫ ਰਿਟੇਲਰਜ਼ ਨੇ ਜਾਰੀ ਘਰੇਲੂ ਖਰੀਦਦਾਰਾਂ ਤੇ ਵਿਕ੍ਰੇਤਾ ਬਾਰੇ ਆਪਣੀ 2025 ਦੀ ਪ੍ਰੋਫਾਈਲ ਵਿਚ ਕਿਹਾ ਹੈ ਕਿ ਜੂਨ 2025 ਨੂੰ ਖਤਮ ਹੋਏ ਸਾਲ ਦੌਰਾਨ ਕੇਵਲ 21 % ਲੋਕਾਂ ਨੇ ਪਹਿਲੀ ਵਾਰ ਖਰੀਦਦਾਰੀ ਕੀਤੀ। ਇਸ ਤੋਂ ਪਹਿਲਾਂ 1981 ਵਿਚ ਸਭ ਤੋਂ ਘੱਟ 38% ਲੋਕਾਂ ਨੇ ਪਹਿਲੀ ਵਾਰ ਖਰੀਦਦਾਰੀ ਕੀਤੀ ਸੀ। ਨੈਸ਼ਨਲ ਐਸੋਸੀਏਸ਼ਨ ਆਫ ਰਿਟੇਲਰਜ਼ ਦੀ ਆਰਥਕ ਮਾਹਿਰ ਉੱਪ ਮੁਖੀ ਜੈਸੀਕਾ ਲਾਊਟਜ਼ ਨੇ ਕਿਹਾ ਹੈ ਕਿ ਘਰੇਲੂ ਖਰੀਦਦਾਰੀ ਡਗਮਗਾ ਗਈ ਹੈ। ਇਸ ਦਾ ਸਿੱਧਾ ਅਰਥ ਹੈ ਕਿ ਲੋਕ ਮਹਿੰਗਾਈ ਦੀ ਮਾਰ ਝਲਣ ਵਿਚ ਅਸਮਰਥ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਆਮਦਨ ਘਟੀ ਹੈ, ਜਦਕਿ ਇਸ ਦੇ ਉਲਟ ਬਾਜ਼ਾਰ ਮਹਿੰਗਾ ਹੋ ਗਿਆ ਹੈ।