#INDIA

ਮਸ਼ਹੂਰ ਫਿਲਮ ਨਿਰਮਾਤਾ ਰਾਜ ਕੁਮਾਰ ਕੋਹਲੀ ਦਾ 95 ਸਾਲ ਦੀ ਉਮਰ ’ਚ ਦੇਹਾਂਤ

ਮੁੰਬਈ, 24 ਨਵੰਬਰ (ਪੰਜਾਬ ਮੇਲ)- ਮਸ਼ਹੂਰ ਫਿਲਮ ਨਿਰਮਾਤਾ ਰਾਜ ਕੁਮਾਰ ਕੋਹਲੀ ਦਾ ਅੱਜ ਇਥੇ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਅਭਿਨੇਤਾ ਅਰਮਾਨ ਕੋਹਲੀ ਦੇ ਪਿਤਾ ਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਨਿਸ਼ੀ ਦੇ ਪਤੀ ਸਨ। ਉਹ ‘ਜਾਨੀ ਦੁਸ਼ਮਣ, ਨਾਗਿਨ, ਨੌਕਰ ਬੀਵੀ ਕਾ, ਬਦਲੇ ਕੀ ਆਗ, ਰਾਜ ਤਿਲਕ ਅਤੇ ‘ਪਤੀ ਪਤਨੀ ਔਰ ਤਵਾਇਫ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਸਨ। ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਾਜ ਕੁਮਾਰ ਕੋਹਲੀ ਅੱਜ ਸਵੇਰੇ ਨਹਾਉਣ ਗਏ ਸਨ ਅਤੇ ਕੁਝ ਸਮੇਂ ਤੱਕ ਬਾਹਰ ਨਹੀਂ ਆਏ। ਫਿਰ ਉਸ ਦੇ ਪੁੱਤਰ ਅਰਮਾਨ ਨੇ ਦਰਵਾਜ਼ਾ ਤੋੜਿਆ ਤਾਂ ਪਤਾ ਲੱਗਾ ਕਿ ਉਸ ਦਾ ਪਿਤਾ ਫਰਸ਼ ‘ਤੇ ਡਿੱਗ ਪਿਆ ਸੀ। ਰਾਜ ਕੁਮਾਰ ਕੋਹਲੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਹੋਵੇਗਾ।