#INDIA

ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦੇਹਾਂਤ

ਮੁੰਬਈ, 26 ਫਰਵਰੀ (ਪੰਜਾਬ ਮੇਲ)- ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਇਥੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਧੀ ਨਾਯਬ ਨੇ ਦੱਸਿਆ ਕਿ ਉਹ 72 ਸਾਲ ਦੇ ਸਨ। ਉਧਾਸ, ਜਿਨ੍ਹਾਂ ਨੇ ਨਾਮ, ਸਾਜਨ ਅਤੇ ਮੋਹਰਾ ਸਮੇਤ ਕਈ ਹਿੰਦੀ ਫਿਲਮਾਂ ਵਿਚ ਪਲੇਬੈਕ ਗਾਇਕ ਵਜੋਂ ਵੀ ਆਪਣੀ ਪਛਾਣ ਬਣਾਈ ਸੀ, ਦਾ ਬ੍ਰੀਚ ਕੈਂਡੀ ਹਸਪਤਾਲ ਵਿਚ ਸਵੇਰੇ 11 ਵਜੇ ਦੇ ਕਰੀਬ ਦੇਹਾਂਤ ਹੋ ਗਿਆ। ਉਨ੍ਹਾਂ ਦਾ ਮੰਗਲਵਾਰ ਨੂੰ ਅੰਤਮ ਸੰਸਕਾਰ ਕੀਤਾ ਜਾਵੇਗਾ।