ਲਖਨਊ, 25 ਮਈ (ਪੰਜਾਬ ਮੇਲ)- ਪ੍ਰਸਿੱਧ ਉਰਦੂ ਸ਼ਾਇਰ ਮੁਨੱਵਰ ਰਾਣਾ ਦੀ ਹਾਲਤ ਬੇਹੱਦ ਨਾਜ਼ੁਕ ਹੈ। ਉਨ੍ਹਾਂ ਨੂੰ ਲਖਨਊ ਦੇ ਅਪੋਲੋ ਹਸਪਤਾਲ ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਰਾਣਾ (70) ਦੀ ਧੀ ਸੁਮੱਈਆ ਰਾਣਾ ਨੇ ਦੱਸਿਆ ਕਿ ਪਿਛਲੇ ਮੰਗਲਵਾਰ ਨੂੰ ਅਪੋਲੋ ਹਸਪਤਾਲ ਵਿੱਚ ਪਿੱਤੇ ਦੇ ਅਪਰੇਸ਼ਨ ਤੋਂ ਬਾਅਦ ਉਸ ਦੇ ਪਿਤਾ ਦੀ ਤਬੀਅਤ ਵਿਗੜ ਗਈ ਸੀ। ਸੁਮੱਈਆ ਮੁਤਾਬਕ ਗਲੇ ਦੇ ਕੈਂਸਰ ਤੋਂ ਪੀੜਤ ਰਾਣਾ ਦਾ ਡਾਇਲਸਿਸ ਵੀ ਕਰਵਾਇਆ ਜਾਂਦਾ ਹੈ।