#AMERICA

ਮਸਕ ਵੱਲੋਂ ਟਰੰਪ ਦਾ ਸਮਰਥਨ ਕਰਨ ਵਾਲੀ ਕਮੇਟੀ ਨੂੰ 4.5 ਕਰੋੜ ਡਾਲਰ ਦੇਣ ਦੀ ਰਿਪੋਰਟ ਫਰਜ਼ੀ ਕਰਾਰ

ਕੈਲੀਫੋਰਨੀਆ, 18 ਜੁਲਾਈ (ਪੰਜਾਬ ਮੇਲ)- ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਉਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਦਾ ਸਮਰਥਨ ਕਰਨ ਵਾਲੀ ਨਵੀਂ ਸੁਪਰ ਸਿਆਸੀ ਐਕਸ਼ਨ ਕਮੇਟੀ (ਪੀ.ਏ.ਸੀ.) ਨੂੰ ਹਰ ਮਹੀਨੇ 4.5 ਕਰੋੜ ਡਾਲਰ ਦੇਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਇਸ ਰਿਪੋਰਟ ਨੂੰ ‘ਫਰਜ਼ੀ’ ਕਰਾਰ ਦਿੱਤਾ। ਐਕਸ ‘ਤੇ ਇਕ ਵਿਅੰਗਾਤਮਕ ਪੋਸਟ ਵਿਚ ਮਸਕ ਨੇ ਮਨੁੱਖੀ ਅੰਗਾਂ ਵਾਲੇ ਦੋ ਵਿਲਡਬੀਸਟਜ਼ (ਅਫਰੀਕੀ ਬਾਰਾਸਿੰਗਾ) ਦੀ ਤਸਵੀਰ ਸਾਂਝੀ ਕਰਦਿਆਂ ਕਿਹਾ, ”ਫਰਜ਼ੀ ਵਿਲਡਬੀਸਟਜ਼।” ਉਨ੍ਹਾਂ ਐਕਸ ‘ਤੇ ‘ਦਿ ਵਾਲ ਸਟ੍ਰੀਟ ਜਰਨਲ’ ਦੀ ਰਿਪੋਰਟ ਵੀ ਸਾਂਝੀ ਕੀਤੀ।