ਕਿਹਾ: ਖ਼ਤਮ ਹੋ ਜਾਣਗੀਆਂ ਨੌਕਰੀਆਂ
ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਉਦਯੋਗਪਤੀ ਐਲੋਨ ਮਸਕ ਨੇ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਆਪਕ ਟੈਕਸ ਅਤੇ ਖਰਚ ਕਟੌਤੀ ਬਿੱਲ ‘ਤੇ ਨਾਰਾਜ਼ਗੀ ਜਤਾਈ ਹੈ। ਮਸਕ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਬਿੱਲ ਨੂੰ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਪਾਸ ਕਰਨ ਲਈ ਸੰਘਰਸ਼ ਕਰ ਰਹੇ ਹਨ, ਉਹ ਨੌਕਰੀਆਂ ਨੂੰ ਖਤਮ ਕਰ ਦੇਵੇਗਾ ਅਤੇ ਉੱਭਰ ਰਹੇ ਉਦਯੋਗਾਂ ਨੂੰ ਠੱਪ ਪੈ ਜਾਣਗੇ।
ਮਸਕ ਨੇ ‘ਐਕਸ’ ‘ਤੇ ਲਿਖਿਆ, ”ਸੈਨੇਟ ਦਾ ਨਵੀਨਤਮ ਡਰਾਫਟ ਬਿੱਲ ਅਮਰੀਕਾ ਵਿਚ ਲੱਖਾਂ ਨੌਕਰੀਆਂ ਨੂੰ ਖਤਮ ਕਰ ਦੇਵੇਗਾ ਤੇ ਸਾਡੇ ਦੇਸ਼ ਨੂੰ ਭਾਰੀ ਰਣਨੀਤਕ ਨੁਕਸਾਨ ਪਹੁੰਚਾਏਗਾ।” ਮਸਕ ਨੇ ਇਹ ਗੱਲ ਅਜਿਹੇ ਸਮੇਂ ਕਹੀ ਹੈ, ਜਦੋਂ ਸੈਨੇਟ ਲਗਭਗ 1,000 ਪੰਨਿਆਂ ਦੇ ਬਿੱਲ ‘ਤੇ ਖੁੱਲ੍ਹੀ ਬਹਿਸ ਲਈ ਵੋਟ ਪੈਣ ਵਾਲੀ ਹੈ। ਉਨ੍ਹਾਂ ਕਿਹਾ, ”ਇਸ ਨਾਲ ਪੁਰਾਣੇ ਉਦਯੋਗਾਂ ਨੂੰ ਫਾਇਦਾ ਹੋਵੇਗਾ, ਪਰ ਇਹ ਉੱਭਰ ਰਹੇ ਉਦਯੋਗਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ।” ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਨੇ ਬਾਅਦ ਵਿਚ ਇੱਕ ਪੋਸਟ ਵਿਚ ਲਿਖਿਆ ਕਿ ਇਹ ਬਿੱਲ ”ਰਿਪਬਲਿਕਨ ਪਾਰਟੀ ਲਈ ਰਾਜਨੀਤਿਕ ਖੁਦਕੁਸ਼ੀ” ਹੋਵੇਗਾ। ਮਸਕ ਨੇ ਟਰੰਪ ‘ਤੇ ਇੱਕ ਨਵਾਂ ਹਮਲਾ ਸ਼ੁਰੂ ਕੀਤਾ ਹੈ। ਹਾਲ ਹੀ ਵਿਚ ਮਸਕ ਨੇ ਟਰੰਪ ਪ੍ਰਸ਼ਾਸਨ ਦੇ ਸਰਕਾਰੀ ਕੁਸ਼ਲਤਾ ਵਿਭਾਗ ਨੂੰ ਛੱਡਣ ਵੇਲੇ ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਸਨ।
ਮਸਕ ਨੇ ਟਰੰਪ ਦੇ ਵਿਆਪਕ ਟੈਕਸ ਅਤੇ ਖਰਚ ਕਟੌਤੀ ਬਿੱਲ ‘ਤੇ ਫਿਰ ਤੋਂ ਨਾਰਾਜ਼ਗੀ ਜਤਾਈ
