#AMERICA

ਮਨੁੱਖੀ ਤਸਕਰੀ ਮਾਮਲੇ ‘ਚ Texas ਨੈਸ਼ਨਲ ਗਾਰਡ ਦਾ ਮੈਂਬਰ Arrest

ਸੈਕਰਾਮੈਂਟੋ, 6 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਟੈਕਸਾਸ ਨੈਸ਼ਨਲ ਗਾਰਡ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਮਨੁੱਖੀ ਤਸਕਰੀ ਦੇ ਦੋਸ਼ ਲਾਏ ਜਾਣ ਦੀ ਖਬਰ ਹੈ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੁਆਰਾ ਸ਼ੱਕੀ  ਦੋਸ਼ੀ ਦੀ ਪਛਾਣ ਸੈਵੀਆਨ ਜੌਹਨਸਨ (23) ਵਜੋਂ ਕੀਤੀ ਗਈ ਹੈ। ਕਿੰਨੀ ਕਾਊਂਟੀ ਸ਼ੈਰਿਫ ਬਰਾਡ ਕੋਇ ਨੇ ਕਿਹਾ ਹੈ ਕਿ ਜੌਹਨਸਨ ਨੇ ਕਿੰਨੀ ਕਾਊਂਟੀ ਵਿਚ ਇਕ ਨਾਕੇ ਤੋਂ ਵਾਪਸ ਮੋੜ ਕੇ ਆਪਣੀ ਗੱਡੀ ਭਜਾ ਲਈ, ਜਿਸ ਦਾ ਪੁਲਿਸ ਅਫਸਰਾਂ ਤੇ ਹੋਰ ਜਵਾਨਾਂ ਨੇ ਪਿੱਛਾ ਕੀਤਾ। ਉਨ੍ਹਾਂ ਕਿਹਾ ਕਿ ਇਕ ਥਾਂ ‘ਤੇ ਉਸ ਨੇ ਗੱਡੀ ਰੋਕੀ, ਜਿਸ ਵਿਚੋਂ ਇਕ ਪ੍ਰਵਾਸੀ ਫਰਾਰ ਹੋ ਗਿਆ, ਜਿਸ ਨੂੰ ਫੜਿਆ ਨਹੀਂ ਜਾ ਸਕਿਆ, ਜਦਕਿ ਬਾਅਦ ਵਿਚ ਜੌਹਨਸਨ ਨੂੰ ਗ੍ਰਿਫਤਾਰ ਕਰ ਲਿਆ ਗਿਆ।