#INDIA

ਮਨੀਪੁਰ ‘ਚ ਰਾਜਪਾਲ ਤੇ ਡੀ.ਜੀ.ਪੀ. ਦੇ ਅਸਤੀਫਿਆਂ ਦੀ ਮੰਗ ਨੂੰ ਲੈ ਕੇ ਜਾਰੀ ਪ੍ਰਦਰਸ਼ਨ ਦੌਰਾਨ ਰਾਜਭਵਨ ‘ਤੇ ਪਥਰਾਅ

ਕਈ ਜਣੇ ਜ਼ਖਮੀ; ਪੁਲਿਸ ਵੱਲੋਂ ਲਾਠੀਚਾਰਜ
ਇੰਫਾਲ, 9 ਸਤੰਬਰ (ਪੰਜਾਬ ਮੇਲ)- ਇੱਥੇ ਸੂਬੇ ਦੇ ਰਾਜਪਾਲ ਤੇ ਡੀਜੀਪੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚਲ ਰਿਹਾ ਪ੍ਰਦਰਸ਼ਨ ਅੱਜ ਹਿੰਸਕ ਰੂਪ ਧਾਰ ਗਿਆ। ਅੱਜ ਵਿਦਿਆਰਥੀਆਂ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਰਾਜਭਵਨ ਦੇ ਮੁੱਖ ਦਰਵਾਜ਼ੇ ‘ਤੇ ਪਥਰਾਅ ਕੀਤਾ। ਇਸ ਮੌਕੇ ਕਈ ਪੱਥਰ ਸੁਰੱਖਿਆ ਕਰਮੀਆਂ ਦੇ ਵੀ ਲੱਗੇ। ਇਸ ਪਥਰਾਅ ਵਿਚ ਵੀਹ ਜਣਿਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਮਨੀਪੁਰ ਵਿਚ ਪਿਛਲੇ ਸਾਲ ਕੁਕੀ ਤੇ ਮੈਤਈ ਭਾਈਚਾਰੇ ਵਿਚ ਹਿੰਸਾ ਸ਼ੁਰੂ ਹੋਈ ਸੀ, ਜੋ ਵਧਦੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਕਈ ਥਾਈਂ ਲਾਠੀਚਾਰਜ ਵੀ ਕੀਤਾ।