ਲੁਧਿਆਣਾ, 6 ਮਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਚਾਚੇ ਦੇ ਪੁੱਤਰ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੋ ਅੱਜਕੱਲ੍ਹ ਭਾਜਪਾ ‘ਚ ਹਨ, ਬਾਰੇ ਅਕਾਲੀ ਦਲ ਅਤੇ ਸਿਆਸੀ ਗਲਿਆਰਿਆਂ ‘ਚ ਚਰਚਾ ਛਿੜੀ ਹੋਈ ਹੈ ਕਿ ਮਨਪ੍ਰੀਤ ਸਿੰਘ ਬਾਦਲ ਹੁਣ ਜਲਦੀ ਹੀ ਘਰ ਵਾਪਸੀ ਕਰ ਸਕਦੇ ਹਨ।
ਬਠਿੰਡਾ ਲੋਕ ਸਭਾ ਸੀਟ ‘ਤੇ ਚੌਥੀ ਵਾਰ ਜਿੱਤਣ ਲਈ ਬੀਬਾ ਬਾਦਲ 4 ਉਮੀਦਵਾਰਾਂ ਨਾਲ ਮੁਕਾਬਲਾ ਕਰ ਰਹੀ ਹੈ, ਸਗੋਂ ਚੌਥੀ ਵਾਰ ਚੋਣ ਲੜਨਾ ਤੇ ਜਿੱਤਣਾ ਆਪਣੇ-ਆਪ ‘ਚ ਵੱਡੀ ਗੱਲ ਹੋਵੇਗੀ ਪਰ ਇਸ ਵਾਰ ਬੀਬਾ ਬਾਦਲ ਫਿਰ ਆਸਵੰਦ ਦੱਸੀ ਜਾ ਰਹੀ ਹੈ। ਪੰਜਾਬ ‘ਚ ‘ਆਪ’ ਦੀ ਸਰਕਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਕਾਂਗਰਸ, ਭਾਜਪਾ ਵਾਲੇ ਵੀ ਜਿੱਤ ਲਈ ਸਿਰ-ਧੜ ਦੀ ਬਾਜ਼ੀ ਲਗਾਉਂਦੇ ਹੋਏ ਦੱਸੇ ਜਾ ਰਹੇ ਹਨ। ਸ਼ਾਇਦ ਇਸੇ ਹਾਲਾਤ ਤਹਿਤ ਮਨਪ੍ਰੀਤ ਬਾਦਲ ਘਰ ਵਾਪਸੀ ਲਈ ਰਾਜ਼ੀ ਹੋ ਗਏ ਹੋਣ।