#INDIA

ਭਾਰਤ ਵੱਲੋਂ ਆਕਾਸ਼ ਮਿਜ਼ਾਈਲ ਦਾ ਸਫਲਤਾਪੂਰਵਕ ਪਰੀਖਣ

ਬਾਲਾਸੋਰ, 12 ਜਨਵਰੀ (ਪੰਜਾਬ ਮੇਲ)- ਭਾਰਤ ਨੇ ਉੜੀਸਾ ਤੱਟ ਚਾਂਦੀਪੁਰ ਤੋਂ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲਤਾਪੂਰਵਕ ਪਰੀਖਣ ਕੀਤਾ। ਸੂਤਰਾਂ ਨੇ ਕਿਹਾ ਕਿ ਇਹ ਪ੍ਰੀਖਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵੱਲੋਂ ਬਹੁਤ ਘੱਟ ਉਚਾਈ ‘ਤੇ ਉੱਚ ਰਫਤਾਰ ਵਾਲੇ ਮਾਨਵ ਰਹਿਤ ਹਵਾਈ ਟੀਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤਾ ਗਿਆ। ਹਥਿਆਰ ਪ੍ਰਣਾਲੀ ਨੇ ਪ੍ਰੀਖਣ ਦੌਰਾਨ ਟੀਚੇ ਨੂੰ ਸਫਲਤਾਪੂਰਵਕ ਰੋਕਿਆ ਅਤੇ ਨਸ਼ਟ ਕਰ ਦਿੱਤਾ।