#SPORTS

ਭਾਰਤ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾਇਆ

ਵਿਸ਼ਾਖਾਪਟਨਮ, 5 ਫ਼ਰਵਰੀ (ਪੰਜਾਬ ਮੇਲ)-  ਭਾਰਤ ਨੇ ਪੰਜ ਮੈਚਾਂ ਦੀ ਲੜੀ ਦੇ ਦੂਜੇ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਇਥੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਲੜੀ ਨੂੰ 1-1 ਦੇ ਨਾਲ ਬਰਾਬਰ ਕਰ ਲਿਆ ਹੈ। ਇੰਗਲੈਂਡ ਨੇ ਹੈਦਰਾਬਾਦ ’ਚ ਖੇਡੇ ਗਏ ਪਹਿਲੇ ਟੈਸਟ ਨੂੰ 28 ਦੌੜਾਂ ਨਾਲ ਜਿੱਤਿਆ ਸੀ। ਜਿੱਤ ਲਈ 399 ਦੌੜਾਂ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 292 ਦੌੜਾਂ ’ਤੇ ਆਊਟ ਹੋ ਗਈ। ਇੰਗਲੇਂਡ ਲਈ ਜੈਕ ਕ੍ਰਾਊਲੀ ਨੇ ਸਭ ਤੋਂ ਵਧ 73 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਿਵਨ ਨੇ ਇਸ ਪਾਰੀ ’ਚ ਤਿੰਨ ਤਿੰਨ ਵਿਕਟ ਲਏ। ਲੜੀ ਦਾ ਤੀਜਾ ਟੈਸਟ 15 ਫਰਵਰੀ ਤੋਂ ਰਾਜਕੋਟ ’ਚ ਖੇਡਿਆ ਜਾਵੇਗਾ।