#INDIA

ਭਾਰਤ ‘ਚ 85 ਫ਼ੀਸਦੀ ਤੋਂ ਵੱਧ ਜ਼ਿਲ੍ਹੇ ਵੱਡੇ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਤੇ ਮਾਰ ਹੇਠ : ਰਿਪੋਰਟ

-45 ਪ੍ਰਤੀਸ਼ਤ ਜ਼ਿਲ੍ਹੇ ਤਬਦੀਲੀ ਰੁਝਾਨ ਦਾ ਸਾਹਮਣਾ ਕਰ ਰਹੇ
ਨਵੀਂ ਦਿੱਲੀ, 7 ਸਤੰਬਰ (ਪੰਜਾਬ ਮੇਲ)- ਇੱਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਭਾਰਤ ਵਿਚ 85 ਫ਼ੀਸਦੀ ਤੋਂ ਵੱਧ ਜ਼ਿਲ੍ਹੇ ਵੱਡੇ ਜਲਵਾਯੂ ਵਰਤਾਰਿਆਂ/ਘਟਨਾਵਾਂ ਦੇ ਪ੍ਰਭਾਵ ਤੇ ਮਾਰ ਹੇਠ ਹਨ, ਜਿਨ੍ਹਾਂ ਵਿਚ ਹੜ੍ਹ, ਸੋਕੇ ਅਤੇ ਚੱਕਰਵਾਤ ਸ਼ਾਮਲ ਹਨ। ਆਈ.ਪੀ.ਈ. ਗਲੋਬਲ ਅਤੇ ਈਸਰੀ ਇੰਡੀਆ ਦੁਆਰਾ ਕੀਤੇ ਗਏ ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ 45 ਪ੍ਰਤੀਸ਼ਤ ਜ਼ਿਲ੍ਹੇ ਤਬਦੀਲੀ ਰੁਝਾਨ ਦਾ ਸਾਹਮਣਾ ਕਰ ਰਹੇ ਸਨ, ਜਿਸ ਵਿਚ ਰਵਾਇਤੀ ਤੌਰ ‘ਤੇ ਹੜ੍ਹਾਂ ਦੇ ਖ਼ਤਰੇ ਵਾਲੇ ਖੇਤਰ ਸੋਕੇ ਦੀ ਮਾਰ ਵਾਲੇ ਬਣ ਰਹੇ ਹਨ ਜਾਂ ਇਸਦੇ ਉਲਟ ਹੋ ਰਿਹਾ ਹੈ।