#INDIA

ਭਾਰਤ ‘ਚ ਸ਼ੁਰੂ ਹੋਈ 6-ਜੀ ਦੀ ਤਿਆਰੀ!

ਨਵੀਂ ਦਿੱਲੀ, 27 ਮਾਰਚ (ਪੰਜਾਬ ਮੇਲ)- ਭਾਰਤ ਦੁਨੀਆਂ ‘ਚ ਟੈਲੀਕਾਮ ਟੈਕਨਾਲੋਜੀ ਦਾ ਵੱਡਾ ਐਕਸਪੋਰਟਰ ਹੋਣ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। 5-ਜੀ ਦੀ ਮਦਦ ਨਾਲ ਪੂਰੀ ਦੁਨੀਆਂ ਦਾ ਵਰਕ ਕਲਚਰ ਬਦਲਣ ਲਈ ਭਾਰਤ ਕਈ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। 5-ਜੀ ਦੇ ਸ਼ੁਰੂ ਹੋਣ ਦੇ 6 ਮਹੀਨੇ ਵਿਚ ਹੀ ਅਸੀਂ 6-ਜੀ ਟੈਕਨਾਲੋਜੀ ਬਾਰੇ ਗੱਲ ਕਰ ਰਹੇ ਹਾਂ। ਇਹ ਭਾਰਤ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਅਸੀਂ ਆਪਣਾ ਵਿਜ਼ਨ ਡਾਕੂਮੈਂਟ ਵੀ ਸਾਹਮਣੇ ਰੱਖਿਆ ਹੈ। ਇਹ ਅਗਲੇ ਕੁਝ ਸਾਲਾਂ ਵਿਚ 6-ਜੀ ਰੋਲਆਊਟ ਕਰਨ ਦਾ ਵੱਡਾ ਆਧਾਰ ਬਣੇਗਾ।
ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਚ ਆਯੋਜਿਤ ਭਾਰਤ ਵਿਚ ਇੰਟਰਨੈਸ਼ਨਲ ਟੈਲੀ-ਕਮਿਊਨੀਕੇਸ਼ਨ ਯੂਨੀਅਨ ਦੇ ਨਵੇਂ ਖੇਤਰੀ ਦਫਤਰ ਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕਰਨ ਦੌਰਾਨ ਕਹੀ। ਈਵੈਂਟ ਦੌਰਾਨ 6-ਜੀ ਟੈਸਟਿੰਗ ਨੂੰ ਵੀ ਲਾਂਚ ਕੀਤਾ ਗਿਆ ਹੈ। ਇਸ ਨਾਲ ਹੁਣ ਦੇਸ਼ ਵਿਚ ਜਲਦ ਹੀ 6-ਜੀ ਸਰਵਿਸ ਦੀ ਵੀ ਸ਼ੁਰੂਆਤ ਹੋਵੇਗੀ।

Leave a comment