#PUNJAB

ਭਾਰਤ ‘ਚ ਯੂਟਿਊਬ ਦਾ ਸਰਵਰ ਹੋਇਆ ਡਾਊਨ; ਵੀਡੀਓ ਅਪਲੋਡ ਕਰਨ ‘ਚ ਆਈ ਪ੍ਰੇਸ਼ਾਨੀ

ਚੰਡੀਗੜ੍ਹ, 22 ਜੁਲਾਈ (ਪੰਜਾਬ ਮੇਲ)- ਮਾਈਕ੍ਰੋਸਾਫਟ ਦਾ ਸਰਵਰ ਠੱਪ ਹੋਣ ਦੇ ਕੁੱਝ ਦਿਨ ਬਾਅਦ ਅੱਜ ਭਾਰਤ ਵਿਚ ਯੂਟਿਊਬ ਦੇ ਸਰਵਰ ਵਿਚ ਤਕਨੀਕੀ ਨੁਕਸ ਪੈਣ ਦਾ ਦਾਅਵਾ ਕੀਤਾ ਗਿਆ ਹੈ। ਕਈ ਉਪਭੋਗਤਾਵਾਂ ਨੇ ਸਰਵਰ ਡਾਊਨ ਹੋਣ ਦੀ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਖਾਸ ਕਰਕੇ ਐਕਸ ‘ਤੇ ਵੀਡੀਓ ਸਾਂਝੀ ਕਰਕੇ ਸਰਵਰ ਡਾਊਨ ਦੀ ਸ਼ਿਕਾਇਤ ਕਰਦਿਆਂ ਮੁੱਦੇ ਵੱਲ ਧਿਆਨ ਦਵਾਇਆ। ਸੋਸ਼ਲ ਮੀਡੀਆ ‘ਤੇ ਹੈਸ਼ਟੈਗ ਯੂਟਿਊਬਡਾਊਨ ਦੀ ਮੁਹਿੰਮ ਟਰੈਂਡਿੰਗ ਵਿਚ ਹੈ, ਜਿੱਥੇ ਕਈਆਂ ਨੇ ਸਮੱਸਿਆ ਦੇ ਆਪਣੇ ਤਜ਼ਰਬੇ ਅਤੇ ਹੱਲ ਲੱਭਣ ਲਈ ਵਿਚਾਰ ਸਾਂਝੇ ਕੀਤੇ ਹਨ। ਟਾਈਮਜ਼ ਨਾਓ ਰਿਪੋਰਟ, ਡਾਊਨਡਿਟੈਕਟਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਯੂਟਿਊਬ ਦਾ ਸਰਵਰ ਡਾਊਨ ਹੋਣ ਦੀਆਂ ਰਿਪੋਰਟਾਂ ਅੱਜ ਦੁਪਹਿਰ 1:30 ਵਜੇ ਦੇ ਆਸ-ਪਾਸ ਆਉਣੀਆਂ ਸ਼ੁਰੂ ਹੋਈਆਂ ਅਤੇ ਕਰੀਬ 3:15 ਵਜੇ ਵਧ ਗਈਆਂ। ਕਈ ਉਪਭੋਗਤਾਵਾਂ ਨੇ ਐਕਸ ‘ਤੇ ਯੂਟਿਊਬ ਦਾ ਸਰਵਰ ਡਾਊਨ ਹੋਣ ਸਬੰਧੀ ਦਰਪੇਸ਼ ਸਮੱਸਿਆਵਾਂ ਨੂੰ ਸਾਂਝਾ ਕੀਤਾ।