#INDIA

ਭਾਰਤੀ Boxer ਮਨਦੀਪ ਜਾਂਗੜਾ ਨੇ ਅਮਰੀਕਾ ‘ਚ ਇੰਟਰਕਾਂਟੀਨੈਂਟਲ ਖ਼ਿਤਾਬ ਜਿੱਤਿਆ

ਨਵੀਂ ਦਿੱਲੀ, 30 ਜਨਵਰੀ (ਪੰਜਾਬ ਮੇਲ)- ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਵਾਸ਼ਿੰਗਟਨ ਦੇ ਟੋਪੇਨਿਸ਼ ਸ਼ਹਿਰ ਵਿਚ ਗੇਰਾਰਡੋ ਐਸਕੁਵੇਲ ਨੂੰ ਹਰਾ ਕੇ ਅਮਰੀਕਾ ਸਥਿਤ ਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਦਾ ਇੰਟਰਕਾਂਟੀਨੈਂਟਲ ਸੁਪਰ ਫੈਦਰਵੇਟ ਖ਼ਿਤਾਬ ਜਿੱਤ ਲਿਆ ਹੈ। 30 ਸਾਲਾ ਜਾਂਗੜਾ, ਜੋ ਆਪਣੇ ਪੇਸ਼ੇਵਰ ਕਰੀਅਰ ਵਿਚ ਹੁਣ ਤੱਕ ਅਜੇਤੂ ਰਿਹਾ ਹੈ, ਸਾਬਕਾ ਓਲੰਪਿਕ ਚਾਂਦੀ ਤਮਗਾ ਜੇਤੂ ਆਰ. ਜੋਨਸ ਜੂਨੀਅਰ ਤੋਂ ਸਿਖਲਾਈ ਲੈਂਦਾ ਹੈ।