#AMERICA

ਭਾਰਤੀ ਸਮੇਤ 2 ਵਿਅਕਤੀਆਂ ਦੀ ਹੱਤਿਆ ਕਰਨ ਵਾਲੇ ਨੂੰ 22 ਸਾਲ ਮਿਲੀ ਸਜ਼ਾ-ਏ-ਮੌਤ

ਹਿਊਸਟਨ, 6 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਓਕਲਾਹੋਮ ਵਿਚ ਸਾਲ 2002 ‘ਚ ਇੱਕ ਭਾਰਤੀ ਸਮੇਤ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਇੱਕ ਵਿਅਕਤੀ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮਾਰਿਆ ਗਿਆ ਹੈ। ਇਹ ਮੁਲਕ ਅੰਦਰ ਇਸ ਸਾਲ ਦਿੱਤੀ ਗਈ ਅਜਿਹੀ ਪਹਿਲੀ ਸਜ਼ਾ ਹੈ। ਓਕਲਾਹੋਮ ਦੇ ਅਟਾਰਨੀ ਜਨਰਲ ਜੈਂਟਨਰ ਡਰੱਮੰਡ ਨੇ ਦੱਸਿਆ ਕਿ ਮਾਈਕਲ ਡਵੇਨ ਸਮਿੱਥ ਨੂੰ ਮੈੱਕਲੈਸਟਰ ਸ਼ਹਿਰ ਵਿਚ ਘਾਤਕ ਟੀਕਾ ਲਗਾ ਕੇ ਮਾਰ ਦਿੱਤਾ ਗਿਆ। ਸਮਿੱਥ ਨੂੰ 24 ਸਾਲਾ ਭਾਰਤੀ ਸ਼ਰਤ ਪੁਲੱਰੂ ਤੇ 40 ਸਾਲਾ ਜੈਨੇ ਮੂਰ ਦੀ ਹੱਤਿਆ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਮਿੱਥ ਨੂੰ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਓਕਲਾਹੋਮ ਦੇ ਅਟਾਰਨੀ ਜਨਰਲ ਨੇ ਕਿਹਾ, ‘ਮੈਨੂੰ ਤੱਸਲੀ ਹੈ ਕਿ ਇਨਸਾਫ਼ ਕੀਤਾ ਗਿਆ ਹੈ। ਜੈਨੇ ਮਿੱਲਰ-ਮੂਰ ਤੇ ਸ਼ਰਤ ਪੁੱਲਰੂ ਦੇ ਪਰਿਵਾਰਾਂ ਨੂੰ ਅੱਜ ਕੁਝ ਸ਼ਾਂਤੀ ਮਿਲੀ ਹੋਵੇਗੀ।’