#CANADA

ਭਾਰਤੀ ਵਿਦਿਆਰਥੀਆਂ ਵੱਲੋਂ ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਕੈਨੇਡਾ ਸੂਬੇ ‘ਚ ਪ੍ਰਦਰਸ਼ਨ

– ਕੈਨੇਡਾ ‘ਚ ਸੜਕਾਂ ‘ਤੇ ਉਤਰੇ ਭਾਰਤੀ ਵਿਦਿਆਰਥੀ: ਡਿਪੋਰਟ ਹੋਣ ਤੋਂ ਕਿਉਂ ਡਰਦੇ ਹਨ?
ਟੋਰਾਂਟੋ, 22 ਮਈ (ਰਾਜ ਗੋਗਨਾ/ਪੰਜਾਬ ਮੇਲ)-ਭਾਰਤੀ ਵਿਦਿਆਰਥੀਆਂ ਦੇ ਕੈਨੇਡਾ ਆਉਣ ਦੇ ਕੁਝ ਸੁਪਨੇ ਟੁੱਟਣ ਵਾਲੇ ਹਨ, ਜਿਸ ਕਾਰਨ ਵਿਦਿਆਰਥੀਆਂ ਵਿਚ ਰੋਸ ਹੈ। ਸੂਬਾਈ ਸਰਕਾਰ ਨੇ ਜ਼ਰੂਰੀ ਖੇਤਰਾਂ ਵਿਚ ਵਿਦਿਆਰਥੀਆਂ ਨੂੰ ਪਹਿਲ ਦੇਣ ਦਾ ਐਲਾਨ ਕੀਤਾ ਹੈ।
ਇਸ ਲਈ ਪ੍ਰਚੂਨ ਜਾਂ ਵਿਕਰੀ ਦਾ ਕੰਮ ਕਰਨ ਵਾਲੇ ਵਿਦਿਆਰਥੀ ਨੂੰ ਝਟਕਾ ਵੀ ਲੱਗਾ ਹੈ। ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਲੈ ਕੇ ਵੀ ਕਾਫੀ ਅਨਿਸ਼ਚਿਤਤਾ ਹੈ। ਇਸ ਤਰ੍ਹਾਂ ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਸੂਬੇ ਵਿਚ ਭਾਰਤੀ ਵਿਦਿਆਰਥੀ ਕਾਫੀ ਤਣਾਅ ਵਿਚ ਹਨ। ਇਸ ਨੂੰ ਲੈ ਕੇ ਕੈਨੇਡਾ ਦੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (ਪੀ.ਐੱਨ.ਪੀ.) ਨੂੰ ਲੈ ਕੇ ਵਿਦਿਆਰਥੀਆਂ ਵਿਚ ਕਾਫੀ ਨਾਰਾਜ਼ਗੀ ਪਾਈ ਜਾ ਰਹੀ ਹੈ। ਕਿਉਂਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਵਧਾਇਆ ਜਾਵੇਗਾ ਅਤੇ ਕੈਨੇਡਾ ‘ਚ ਸੜਕਾਂ ‘ਤੇ ਉਤਰੇ ਭਾਰਤੀ ਵਿਦਿਆਰਥੀਆ ਨੂੰ ਦੇਸ਼ ਨਿਕਾਲੇ ਦੀ ਧਮਕੀ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ।