ਲੰਡਨ, 7 ਦਸੰਬਰ (ਪੰਜਾਬ ਮੇਲ)-40 ਸਾਲਾਂ ਤੋਂ ਵੱਧ ਸਮੇਂ ਤੋਂ ਯੂ. ਕੇ. ਦੇ ਪ੍ਰਸਾਰਨ ਵਿਚ ਕੰਮ ਕਰਨ ਵਾਲੇ ਭਾਰਤ ਵਿਚ ਜਨਮੇ ਮੀਡੀਆ ਕਾਰਜਕਾਰੀ ਡਾ. ਸਮੀਰ ਸ਼ਾਹ ਨੂੰ ਬੀ.ਬੀ.ਸੀ. ਦੇ ਨਵੇਂ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਲਈ ਯੂ.ਕੇ. ਸਰਕਾਰ ਦੇ ਪਸੰਦੀਦਾ ਉਮੀਦਵਾਰ ਐਲਾਨਿਆ ਗਿਆ ਹੈ। 71 ਸਾਲਾ ਸਮੀਰ ਸ਼ਾਹ, ਜਿਸ ਨੂੰ 2019 ਵਿਚ ਮਹਾਰਾਣੀ ਐਲਿਜ਼ਾਬੈਥ 99 ਵੱਲੋਂ ਟੈਲੀਵਿਜ਼ਨ ਅਤੇ ਵਿਰਾਸਤ ਦੀਆਂ ਸੇਵਾਵਾਂ ਲਈ ਸੀ.ਬੀ.ਈ. ਨਾਲ ਸਨਮਾਨਿਤ ਕੀਤਾ ਗਿਆ ਸੀ, ਰਿਚਰਡ ਸ਼ਾਰਪ ਦੀ ਥਾਂ ਲੈਣਗੇ, ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ ਸੀ।