#AMERICA

ਭਾਰਤੀ ਮੂਲ ਦੇ ਵਿਦਿਆਰਥੀ ਨੇ Spelling Bee ਮੁਕਾਬਲੇ ‘ਚ ਜਿੱਤਿਆ 50,000 ਹਜ਼ਾਰ ਡਾਲਰ ਦਾ ਇਨਾਮ  

ਨਿਊਯਾਰਕ, 6 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ ਮੂਲ ਦੇ ਇਕ 12 ਸਾਲਾ ਵਿਦਿਆਰਥੀ ਬ੍ਰਹਿਤ ਸੋਮਾ ਨੇ ਸਖ਼ਤ ਰਾਸ਼ਟਰੀ ਸਪੈਲਿੰਗ ਬੀ ਮੁਕਾਬਲਾ ਜਿੱਤਿਆ ਹੈ। ਜਿਸ ਵਿਚ ਉਸ ਨੇ ਕਈ ਔਖੇ ਸਵਾਲਾਂ ਦੇ ਜਵਾਬ ਦੇ ਕੇ ਮੁਕਾਬਲਾ ਨੂੰ ਪਾਰ ਕੀਤਾ ਹੈ। ਅਮਰੀਕਾ ਦੇ ਸੂਬੇ ਫਲੋਰੀਡਾ ਦੇ ਟੈਂਪਾ ਦਾ ਰਹਿਣ ਵਾਲਾ ਬ੍ਰਿਹਤ ਸੋਮਾ ਸੱਤਵੀਂ ਜਮਾਤ ਵਿਚ ਪੜ੍ਹਦਾ ਹੈ। ਬ੍ਰਹਿਤ ਦਾ ਕਹਿਣਾ ਹੈ ਕਿ ਇਹ ਮੁਕਾਬਲਾ ਜਿੱਤਣ ਨਾਲ ਉਸ ਦਾ ਸੁਪਨਾ ਸਾਕਾਰ ਹੋ ਗਿਆ ਹੈ। ਉਸ ਨੇ ਟਾਈਬ੍ਰੇਕਰ ਰਾਊਂਡ ਨੂੰ ਜਿੱਤ ਕੇ ਰਾਸ਼ਟਰੀ ਸਪੈਲਿੰਗ ਬੀ ਮੁਕਾਬਲਾ ਜਿੱਤਿਆ ਹੈ। ਉਸ ਨੇ ਪੂਰੇ ਮੁਕਾਬਲੇ ਦੌਰਾਨ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ ਅਤੇ ਬਹੁਤ ਪਰਿਪੱਕਤਾ ਦਿਖਾਈ। ਉਸ ਨੇ ਅਧਿਐਨ ਗਾਈਡ ਲੇਖਕ ਅਤੇ ਸਾਬਕਾ ਸਪੈਲਰ ਰੁਮਰ ਦੁਆਰਾ ਆਯੋਜਿਤ ਵਰਡਜ਼ ਆਫ਼ ਵਿਜ਼ਡਮ ਮੁਕਾਬਲਾ ਵੀ ਜਿੱਤਿਆ ਹੈ। ਗ੍ਰੇਟਰ ਟੈਂਪਾ ਬੇ ਖੇਤਰ ਤੋਂ ਇਹ ਲਗਾਤਾਰ ਦੂਜਾ ਚੈਂਪੀਅਨ ਹੈ। ਇੰਨਾ ਵੱਡਾ ਮੁਕਾਬਲੇ ਜਿੱਤਣ ਦਾ ਮਤਲਬ ਹੈ ਕਿ ਪਿਛਲੇ 35 ਸਪੈਲਿੰਗ ਚੈਂਪੀਅਨਾਂ ਵਿਚੋਂ 29 ਭਾਰਤੀ ਅਮਰੀਕੀ ਹਨ। ਉਸ ਦੇ ਮਾਤਾ-ਪਿਤਾ ਦੱਖਣੀ ਭਾਰਤੀ ਰਾਜ ਦੇ ਤੇਲੰਗਾਨਾ ਤੋਂ ਹਨ, ਜੋ ਅਮਰੀਕਾ ਆਵਾਸ ਕਰ ਗਏ ਸਨ। ਹਾਲਾਂਕਿ ਅਮਰੀਕਾ ਵਿਚ ਜੰਮਿਆ ਅਤੇ ਵੱਡਾ ਹੋਇਆ ਬ੍ਰਹਿਤ ਸੋਮਾ ਭਾਰਤੀ ਪ੍ਰੰਪਰਾ ਅਤੇ ਸੱਭਿਆਚਾਰ ਦਾ ਵੀ ਪਾਲਣ ਕਰਦਾ ਹੈ। ਬ੍ਰਹਮਾ ਸੋਮਾ ਨੂੰ ਮੁਕਾਬਲਾ ਜਿੱਤਣ ਲਈ 50,000 ਡਾਲਰ ਦਾ ਜੋ ਇਨਾਮ ਮਿਲਿਆ ਹੈ, ਉਹ ਇਸ ਰਕਮ ਨੂੰ ਕਿਸੇ ਚੰਗੇ ਉਦੇਸ਼ ਲਈ ਦਾਨ ਕਰਨਾ ਚਾਹੁੰਦਾ ਹੈ। ਭਵਿੱਖ ਵਿਚ ਉਹ ਡਾਕਟਰ ਬਣਨ ਦੀ ਇੱਛਾ ਰੱਖਦਾ ਹੈ।