#AMERICA

ਭਾਰਤੀ ਮੂਲ ਦਾ ਪਾਇਲਟ ਗੋਪੀ ਬਣੇਗਾ ਪੁਲਾੜ ‘ਚ ਸੈਰ-ਸਪਾਟਾ ਕਰਨ ਵਾਲਾ ਪਹਿਲਾ ਭਾਰਤੀ

ਵਾਸ਼ਿੰਗਟਨ, 13 ਅਪ੍ਰੈਲ (ਪੰਜਾਬ ਮੇਲ)- ਭਾਰਤੀ ਮੂਲ ਦਾ ਕਾਰੋਬਾਰੀ ਤੇ ਪਾਇਲਟ ਗੋਪੀ ਥੋਟਾਕੁਰਾ ਐਮਾਜ਼ਾਨ ਦੇ ਸੰਸਥਾਪਕ ਜੈੱਫ ਬੇਜੋਸ ਦੇ ਬਲੂ ਓਰੀਜਿਨ ਦੇ ਐੱਨ.ਐੱਸ.-25 ਮਿਸ਼ਨ ਵਿਚ ਸੈਲਾਨੀ ਵਜੋਂ ਪੁਲਾੜ ਵਿਚ ਜਾਣ ਵਾਲਾ ਪਹਿਲਾ ਭਾਰਤੀ ਬਣਨ ਵਾਲਾ ਹੈ। ਥੋਟਾਕੁਰਾ ਮਿਸ਼ਨ ਲਈ ਚੁਣੇ ਛੇ ਮੈਂਬਰਾਂ ਵਿਚੋਂ ਇੱਕ ਹੈ। ਇਸ ਨਾਲ ਉਹ 1984 ਵਿਚ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਵਿਚ ਮਿਸ਼ਨ ਤਹਿਤ ਗਏ ਸਨ, ਜਦ ਕਿ ਗੋਪੀ ਸੈਰ-ਸਪਾਟੇ ਲਈ ਜਾਣ ਵਾਲਾ ਪਹਿਲਾ ਭਾਰਤੀ ਹੈ। ਉਡਾਣ ਦੀ ਮਿਤੀ ਦਾ ਐਲਾਨ ਹਾਲੇ ਨਹੀਂ ਹੋਇਆ।