#SPORTS

ਭਾਰਤੀ ਮਹਿਲਾ ਟੀਮ ਪਹਿਲੀ ਵਾਰ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪੁੱਜੀ

ਆਲਮ (ਮਲੇਸ਼ੀਆ), 17 ਫਰਵਰੀ (ਪੰਜਾਬ ਮੇਲ)- ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਦੋ ਵਾਰ ਦੀ ਚੈਂਪੀਅਨ ਜਾਪਾਨ ਨੂੰ ਰੋਮਾਂਚਕ ਸੈਮੀਫਾਈਨਲ ਵਿਚ 3-2 ਨਾਲ ਹਰਾ ਕੇ ਪਹਿਲੀ ਵਾਰ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੁੱਜੀ। ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਵਿਸ਼ਵ ਦੀ 23ਵੇਂ ਨੰਬਰ ਦੀ ਜੋੜੀ ਨੇ ਡਬਲਜ਼ ਜਿੱਤਿਆ, ਵਿਸ਼ਵ ਦੀ 53ਵੇਂ ਨੰਬਰ ਦੀ ਅਸਮਿਤਾ ਚਲੀਹਾ ਨੇ ਦੂਜਾ ਸਿੰਗਲਜ਼ ਅਤੇ 17 ਸਾਲਾ ਅਨਮੋਲ ਖਰਬ ਨੇ ਫੈਸਲਾਕੁੰਨ ਸਿੰਗਲਜ਼ ਜਿੱਤ ਕੇ ਭਾਰਤ ਨੂੰ ਖਿਤਾਬੀ ਮੁਕਾਬਲੇ ਤੱਕ ਪਹੁੰਚਾਇਆ। ਭਾਰਤੀ ਟੀਮ ਐਤਵਾਰ ਨੂੰ ਫਾਈਨਲ ‘ਚ ਥਾਈਲੈਂਡ ਨਾਲ ਖੇਡੇਗੀ।