#INDIA

ਭਾਰਤੀ ਜਲ ਸੈਨਾ ਦੇ ਬੇੜੇ ‘ਚ ਪਹਿਲੀ ਮਹਿਲਾ ਕਮਾਂਡਿੰਗ ਅਫ਼ਸਰ ਨਿਯੁਕਤ

ਨਵੀਂ ਦਿੱਲੀ, 1 ਦਸੰਬਰ (ਪੰਜਾਬ ਮੇਲ)- ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਕਿਹਾ ਹੈ ਕਿ ਭਾਰਤੀ ਜਲ ਸੈਨਾ ਨੇ ਮਹਿਲਾ ਕਰਮੀਆਂ ਲਈ ‘ਸਾਰੀਆਂ ਭੂਮਿਕਾਵਾਂ-ਸਾਰੇ ਰੈਂਕ’ ਦੇ ਆਪਣੇ ਫਲਸਫ਼ੇ ਤਹਿਤ ਜਲ ਸੈਨਾ ਬੇੜੇ ‘ਚ ਪਹਿਲੀ ਮਹਿਲਾ ਕਮਾਂਡਿੰਗ ਅਫ਼ਸਰ ਦੀ ਨਿਯੁਕਤੀ ਕੀਤੀ ਹੈ। ਜਲ ਸੈਨਾ ਦਿਵਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਮਿਰਲ ਕੁਮਾਰ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਅਤੇ ਪਣਡੁੱਬੀਆਂ ਨੇ ਪਿਛਲੇ ਇਕ ਸਾਲ ‘ਚ ਰਣਨੀਤਕ ਤੌਰ ‘ਤੇ ਅਹਿਮ ਸਮੁੰਦਰੀ ਪਾਣੀਆਂ ‘ਚ ਸਿਖਰਲੇ ਪੱਧਰ ਦੀ ਮੁਹਿੰਮ ਕਾਇਮ ਰੱਖੀ ਹੈ। ਹਿੰਦ ਮਹਾਸਾਗਰ ‘ਚ ਚੀਨ ਦੀਆਂ ਵਧਦੀਆਂ ਸਰਗਰਮੀਆਂ ‘ਤੇ ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਖ਼ਿੱਤੇ ‘ਚ ਸਾਰੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਦੀ ਹੈ।