#PUNJAB

ਭਾਰਤੀ ਕਿਸਾਨ ਯੂਨੀਅਨ ਦੀਆਂ ਕਈ ਜੱਥੇਬੰਦੀਆਂ ਨੇ ਟੋਲ ਰੇਟ ‘ਚ ਕੀਤੇ ਵਾਧੇ ਦੇ ਵਿਰੋਧ ‘ਚ ਲਾਡੋਵਾਲ ਟੋਲ ਪਲਾਜ਼ਾ ਕੀਤਾ ਫਰੀ

ਲੁਧਿਆਣਾ, 16 ਜੂਨ ( ਪੰਜਾਬ ਮੇਲ)- ਨੈਸ਼ਨਲ ਹਾਈਵੇਅ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ ਦੀਆਂ ਕਈ ਜੱਥੇਬੰਦੀਆਂ ਨੇ ਟੋਲ ਰੇਟ ‘ਚ ਕੀਤੇ ਵਾਧੇ ਦੇ ਵਿਰੋਧ ‘ਚ ਧਰਨਾ ਲਾ ਦਿੱਤਾ ਅਤੇ ਟੋਲ ਫਰੀ ਕਰਵਾ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਇੰਦਰਬੀਰ ਸਿੰਘ ਕਾਦੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਦੀਆਂ ਕਈ ਜੱਥੇਬੰਦੀਆਂ ਨੇ ਟੋਲ ਪਲਾਜ਼ਾ ਦੇ ਵਧੇ ਹੋਏ ਰੇਟਾਂ ਦੇ ਵਿਰੋਧ ‘ਚ ਟੋਲ ਪਲਾਜ਼ਾ ‘ਤੇ ਰੋਸ-ਪ੍ਰਦਰਸ਼ਨ ਕਰਦੇ ਹੋਏ ਟੋਲ ਪਲਾਜ਼ੇ ਨੂੰ ਫਰੀ ਕਰਵਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਟੋਲ ਪਲਾਜ਼ਾ ਵਧੇ ਹੋਏ ਰੇਟਾਂ ‘ਚ ਕਮੀ ਨਹੀਂ ਕਰਦਾ ਅਤੇ ਲੋਕਲ ਪਾਸ ਦੇ ਰੇਟਾਂ ਨੂੰ ਘੱਟ ਨਹੀਂ ਕਰਦਾ, ਉਦੋਂ ਤੱਕ ਇਹ ਟੋਲ ਫਰੀ ਰਹੇਗਾ ਅਤੇ ਟੋਲ ਪਲਾਜ਼ਾ ਨੂੰ ਫਰੀ ਕਰਨ ਤੋਂ ਬਾਅਦ ਵਾਹਨ ਚਾਲਕ ਬਿਨਾ ਟੋਲ ਦਿੱਤੇ ਟੋਲ ਤੋਂ ਲੰਘ ਰਹੇ ਹਨ।