#AMERICA

ਭਾਰਤੀ-ਅਮਰੀਕੀ ਡਾਕਟਰ ਧਰਮੇਸ਼ ਪਟੇਲ ਨੂੰ ਜਲਦ ਹੀ ਹੋਵੇਗਾ ਜੇਲ੍ਹ ਤੋਂ ਰਿਹਾਅ

-ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮਾਰਨ ਦੀ ਕੋਸ਼ਿਸ਼ ਦੇ ਦੋਸ਼ਾਂ ਦਾ ਕਰ ਰਿਹੈ ਸਾਹਮਣਾ
ਨਿਊਯਾਰਕ, 24 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਇਕ ਗੁਜਰਾਤੀ ਡਾਕਟਰ ਡਾ: ਧਰਮੇਸ਼ ਪਟੇਲ ਜਨਵਰੀ 2023 ਤੋਂ ਜੇਲ ‘ਚ ਹੈ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਦੀ ਹੱਤਿਆ ਦੇ ਦੋਸ਼ਾਂ ਦਾ ਉਹ ਸਾਹਮਣਾ ਕਰ ਰਿਹਾ ਹੈ ਅਤੇ ਉਹ ਹੁਣ ਜੇਲ੍ਹ ਤੋਂ ਬਾਹਰ ਆਉਣਗੇ। ਜੇਲ ‘ਚ ਬੰਦ ਡਾ: ਧਰਮੇਸ਼ ਪਟੇਲ ਵਲੋਂ ਆਪਣੀ ਟੇਸਲਾ ਕਾਰ ਵਿਚ ਆਪਣੇ ਪਰਿਵਾਰ ਨਾਲ ਜਦੋਂ ਸਫ਼ਰ ਕਰ ਰਿਹਾ ਸੀ, ਉਸ ਨੇ ਸਾਰੇ ਸਵਾਰਾਂ ਨੂੰ ਮਾਰਨ ਦੇ ਇਰਾਦੇ ਨਾਲ ਕਾਰ ਨੂੰ ਇੱਕ ਪਹਾੜੀ ਸੜਕ ਤੋਂ 330 ਫੁੱਟ ਹੇਠਾਂ ਸੁੱਟ ਦਿੱਤੀ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਧਰਮੇਸ਼ ਪਟੇਲ ਦੀ ਕਾਰ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ ਸੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੈਲੀਕਾਪਟਰ ਰਾਹੀਂ ਬਚਾ ਲਿਆ ਗਿਆ ਸੀ। ਹਾਲਾਂਕਿ ਖੁਸ਼ਕਿਸਮਤੀ ਨਾਲ ਧਰਮੇਸ਼ ਪਟੇਲ ਦੀ ਬੇਟੀ ਅਤੇ ਪਤਨੀ ਨੂੰ ਛੱਡ ਕੇ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਸੀ ਪਰ ਫਿਰ ਡਾ: ਧਰਮੇਸ਼ ਪਟੇਲ ਦੀ ਪਤਨੀ ਨੇਹਾ ਪਟੇਲ ਨੇ ਦਾਅਵਾ ਕੀਤਾ ਕਿ ਉਸ ਦਾ ਪਤੀ ਮਾਨਸਿਕ ਤੌਰ ‘ਤੇ ਅਸਥਿਰ ਸੀ ਅਤੇ ਉਸ ਨੇ ਜਾਣਬੁੱਝ ਕੇ ਇਹ ਹਾਦਸਾ ਕੀਤਾ ਹੈ।
ਡਾ: ਧਰਮੇਸ਼ ਪਟੇਲ ਨੇ ਆਪਣੇ ਆਪ ਨੂੰ ਮਾਨਸਿਕ ਰੋਗ ਦੇ ਇਲਾਜ ਲਈ ਫਿੱਟ ਸਮਝਦੇ ਹੋਏ ਅਦਾਲਤ ਨੂੰ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਰੱਦ ਕਰਨ ਦੀ ਅਦਾਲਤ ਨੂੰ ਅਪੀਲ ਕੀਤੀ ਸੀ। ਧਰਮੇਸ਼ ਪਟੇਲ ਦੀ ਪਤਨੀ ਨੇਹਾ ਨੇ ਵੀ ਅਦਾਲਤ ਨੂੰ ਦੱਸਿਆ ਕਿ ਉਹ ਚਾਹੁੰਦੀ ਹੈ ਕਿ ਧਰਮੇਸ਼ ਪਟੇਲ ਜਲਦੀ ਘਰ ਆਵੇ ਕਿਉਂਕਿ ਉਸ ਤੋਂ ਬਿਨਾਂ ਉਸ ਦਾ ਪਰਿਵਾਰ ਅਧੂਰਾ ਹੈ।  ਕੈਲੀਫੋਰਨੀਆ ਦੀ ਇੱਕ ਸੈਨ ਮਾਟੇਓ ਅਦਾਲਤ ਨੇ 20 ਜੂਨ ਨੂੰ ਧਰਮੇਸ਼ ਪਟੇਲ ਨੂੰ ਮਾਨਸਿਕ ਸਿਹਤ ਡਾਇਵਰਸ਼ਨ ਪ੍ਰੋਗਰਾਮ ਲਈ ਫਿੱਟ ਪਾਇਆ, ਜਿਸ ਤੋਂ ਬਾਅਦ ਧਰਮੇਸ਼ ਪਟੇਲ ਨੂੰ ਅਗਲੇ ਕੁਝ ਦਿਨਾਂ ਵਿਚ ਜੇਲ੍ਹ ਤੋਂ ਰਿਹਾਅ ਕੀਤਾ ਜਾ ਸਕਦਾ ਹੈ। ਹਾਲਾਂਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਧਰਮੇਸ਼ ਪਟੇਲ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਨਹੀਂ ਮਿਲ ਸਕਦਾ,  ਅਤੇ ਨਾ ਹੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਦੋ ਸਾਲਾਂ ਦੇ ਇਲਾਜ ਦੌਰਾਨ, ਧਰਮੇਸ਼ ਪਟੇਲ ਆਪਣੇ ਮਾਤਾ-ਪਿਤਾ ਕੋਲ ਰਹੇਗਾ ਅਤੇ ਸਟੈਨਫੋਰਡ ਯੂਨੀਵਰਸਿਟੀ ਦੀ ਫੋਰੈਂਸਿਕ ਮਨੋਵਿਗਿਆਨ ਫੈਲੋਸ਼ਿਪ ਦੇ ਮੁਖੀ ਦੁਆਰਾ ਉਸ ਦੇ ਇਲਾਜ ਦੀ ਨਿਗਰਾਨੀ ਕੀਤੀ ਜਾਵੇਗੀ। ਇਲਾਜ ਪੂਰਾ ਹੋਣ ਤੋਂ ਬਾਅਦ ਧਰਮੇਸ਼ ਪਟੇਲ ਦੀ ਜਾਂਚ ਕੀਤੀ ਜਾਵੇਗੀ ਕਿ ਉਸ ਨੂੰ ਕੋਈ ਮਾਨਸਿਕ ਸਮੱਸਿਆ ਹੈ ਜਾਂ ਨਹੀਂ ਅਤੇ ਫਿਰ ਉਸ ‘ਤੇ ਲੱਗੇ ਦੋਸ਼ ਹਟਾ ਦਿੱਤੇ ਜਾਣਗੇ। ਧਰਮੇਸ਼ ਪਟੇਲ ਵਰਤਮਾਨ ਵਿਚ ਕਤਲ ਦੀ ਕੋਸ਼ਿਸ਼ ਦੇ ਤਿੰਨ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ ਬਹੁਤ ਲੰਬੀ ਕੈਦ ਦੀ ਸਜ਼ਾ ਹੋ ਸਕਦੀ ਹੈ, ਪਰ ਮਾਨਸਿਕ ਸਿਹਤ ਡਾਇਵਰਸ਼ਨ ਪ੍ਰੋਗਰਾਮ ਦੇ ਕਾਰਨ ਉਸਨੂੰ ਸਜ਼ਾ ਨਹੀਂ ਕੱਟਣੀ ਪੈ ਸਕਦੀ ਹੈ। ਧਰਮੇਸ਼ ਪਟੇਲ ਪੇਸ਼ੇ ਤੋਂ ਇੱਕ ਰੇਡੀਓਲੋਜਿਸਟ ਹੈ, ਪਰ ਉਹ ਉਦੋਂ ਤੱਕ ਖੁਦ ਅਭਿਆਸ ਨਹੀਂ ਕਰ ਸਕਦਾ, ਜਦੋਂ ਤੱਕ ਉਸਦਾ ਆਪਣਾ ਇਲਾਜ ਪੂਰਾ ਨਹੀਂ ਹੋ ਜਾਂਦਾ।