#AMERICA

ਭਾਰਤੀ-ਅਮਰੀਕੀ ਜੋੜੇ ਵੱਲੋਂ ਅੱਲੜ ਪੁੱਤ ਦੀ ਮੌਤ ਲਈ University ਪੁਲਿਸ ‘ਤੇ ਲਾਪ੍ਰਵਾਹੀ ਦੇ ਦੋਸ਼

ਨਿਊਯਾਰਕ, 29 ਜਨਵਰੀ (ਪੰਜਾਬ ਮੇਲ)- ਪਿਛਲੇ ਹਫਤੇ ਠੰਢ ਕਾਰਨ ਮਰੇ ਭਾਰਤੀ-ਅਮਰੀਕੀ ਅੱਲੜ ਦੇ ਮਾਤਾ-ਪਿਤਾ ਨੇ ਯੂਨੀਵਰਸਿਟੀ ਦੇ ਪੁਲਿਸ ਵਿਭਾਗ ‘ਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਜੋੜੇ ਦਾ ਪੁੱਤ ਇਲੀਨੋਇਸ ਅਰਬਾਨਾ-ਚੈਂਪੇਨ ਯੂਨੀਵਰਸਿਟੀ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। 18 ਸਾਲਾ ਅਕੁਲ ਬੀ. ਧਵਨ ਦੇ ਪਿਛਲੇ ਸ਼ਨਿੱਚਰਵਾਰ ਤੜਕੇ 1:30 ਵਜੇ ਤੋਂ ਪਹਿਲਾਂ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਯੂਨੀਵਰਸਿਟੀ ਪੁਲਿਸ ਅਨੁਸਾਰ ਅਕੁਲ ਉਸ ਨੂੰ ਪੱਛਮੀ ਅਰਬਾਨਾ ਵਿਚ ਯੂਨੀਵਰਸਿਟੀ ਕੈਂਪਸ ਦੇ ਨੇੜੇ ਇਮਾਰਤ ਦੇ ਪਿਛਲੇ 10 ਘੰਟਿਆਂ ਬਾਅਦ ਮਿਲਿਆ। ਉਸ ਵੇਲੇ ਤਾਮਪਾਨ -20 ਤੋਂ -30 ਡਿਗਰੀ ਦੇ ਵਿਚਕਾਰ ਡਿੱਗ ਰਿਹਾ ਸੀ। ਈਸ਼ ਅਤੇ ਰਿਤੂ ਧਵਨ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਪੁੱਤ ਦੀ ਭਾਲ ‘ਚ ਲਾਪ੍ਰਵਾਹੀ ਵਰਤੀ ਤੇ ਸਮਾਂ ਗੁਆਉਣ ਕਾਰਨ ਉਸ ਦੀ ਮੌਤ ਹੋਈ। ਜੇ ਪੁਲਿਸ ਸਹੀ ਢੰਗ ਨਾਲ ਭਾਲ ਕਰਦੀ ਤੇ ਇਸ ਕੰਮ ‘ਚ ਤੇਜ਼ੀ ਦਿਖਾਉਂਦੀ, ਤਾਂ ਅਕੁਲ ਬਚ ਸਕਦਾ ਸੀ।